ਦਾ ਹਿੰਦੂ ਕੋ-ਆਪਰੇਟਿਵ ਬੈਂਕ ਦੇ ਖਾਤਾਧਾਰਕਾਂ ਦਾ ਫੁੱਟਿਆ ਗੁੱਸਾ - bank liquidity problems
ਪਠਾਨਕੋਟ: ਦਾ ਹਿੰਦੂ ਕੋ-ਆਪ੍ਰੇਟਿਵ ਬੈਂਕ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ ਦੇ ਵਿੱਚ ਹੈ। ਇਨ੍ਹਾਂ ਸੁਰਖੀਆਂ ਦੀ ਵਜ੍ਹਾ ਹੈ ਬੈਂਕ ਦੇ ਖਾਤਾਧਾਰਕ ਅਤੇ ਸ਼ੇਅਰ ਹੋਲਡਰ ਜੋ ਆਪਣੇ ਪੈਸੇ ਬੈਂਕ ਤੋਂ ਵਾਪਸ ਲੈਣ ਲਈ ਪਿਛਲੇ ਦੋ ਮਹੀਨਿਆਂ ਤੋਂ ਬੈਂਕ ਦੇ ਬਾਹਰ ਧਰਨਾ ਦੇ ਰਹੇ ਹਨ। ਪ੍ਰਸ਼ਾਸਨ ਅਤੇ ਸਰਕਾਰ ਦੀ ਅਣਦੇਖੀ ਦੇ ਚੱਲਦਿਆਂ ਕੋਈ ਹੱਲ ਨਹੀਂ ਨਿਕਲਿਆ। ਜਿਸ ਕਰਕੇ ਹੁਣ ਖਾਤਾਧਾਰਕਾਂ ਨੇ ਪਠਾਨਕੋਟ ਦੇ ਵਿਧਾਇਕ ਦੇ ਘਰ ਦੇ ਬਾਹਰ ਧਰਨਾ ਦਿੱਤਾ ਅਤੇ ਬੈਂਕ ਵਿੱਚ ਪਈ ਉਨ੍ਹਾਂ ਦੀ ਜੀਵਨ ਭਰ ਦੀ ਪੂੰਜੀ ਵਾਪਿਸ ਕਰਨ ਦੀ ਦੀ ਮੰਗ ਕੀਤੀ।