ਅਗਲੇ ਆਉਣ ਵਾਲੇ ਦਿਨਾਂ 'ਚ ਉੱਤਰ ਭਾਰਤ 'ਚ ਵਧੇਗੀ ਗਰਮੀ - ਉੱਤਰ ਭਾਰਤ 'ਚ ਵਧੇਗੀ ਗਰਮੀ
ਚੰਡੀਗੜ੍ਹ: ਪੂਰੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਗਰਮੀ ਦਾ ਪ੍ਰਕੋਪ ਹੋਰ ਦਿਨੋਂ ਦਿਨ ਵੱਧ ਹੁੰਦਾ ਜਾ ਰਿਹਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਇੱਕ ਹਫਤੇ ਤੋਂ ਜ਼ਿਆਦਾ ਸਮੇਂ ਤੋਂ ਕੋਈ ਵੈਸਟਰਨ ਡਿਸਟਰਬੇਂਸ ਐਕਟਿਵ ਨਹੀਂ ਹੈ। ਇਸ ਕਾਰਨ ਪੂਰੇ ਉੱਤਰ ਭਾਰਤ ਦੇ ਵਿੱਚ ਗਰਮੀ ਜ਼ਿਆਦਾ ਵੱਧ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ 28 ਮਈ ਨੂੰ ਮੌਸਮ ਦੇ ਵਿੱਚੋਂ ਜਿਹੜੀ ਤਬਦੀਲੀ ਆਉਣ ਵਾਲੀ ਹੈ ਉਹ 30-31 ਮਈ ਤੱਕ ਰਹਿਣ ਵਾਲੀ ਹੈ। ਫਿਰ 1 ਜੂਨ ਤੋਂ ਤਾਪਮਾਨ ਵਿੱਚ ਵਾਧਾ ਹੋਵੇਗਾ।