ਸਿਹਤ ਵਿਭਾਗ ਨੇ ਮਲਾਵਟਖੋਰਾਂ ਦੇ ਕਸਿਆ ਸ਼ਿਕੰਜਾ - The health department
ਹੁਸ਼ਿਆਰਪੁਰ:ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵੱਲੋਂ ਮਿਲਾਵਟਖੋਰਾਂ ਤੇ ਲਗਾਤਾਰ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਹੁਸ਼ਿਆਰਪੁਰ ਦੇ ਜ਼ਿਲ੍ਹਾ ਸਿਹਤ ਅਫਸਰ ਡਾ.ਲਖਬੀਰ ਸਿੰਘ ਵਲੋ ਜਲੰਧਰ ਰੋਡ ਤੇ ਹੈਪੀ ਬੇਕਰਸ ਤੇ ਸੈਂਪਲਿੰਗ ਕੀਤੀ ਗਈ।ਇਸ ਮੌਕੇ ਜਿੱਥੇ ਸਿਹਤ ਮਹਿਕਮੇ ਦੀ ਸੈਪਲਿੰਗ ਕੀਤੀ ਗਈ। ਉੱਥੇ ਦੁਕਾਨਦਾਰ ਵੱਲੋਂ ਬਣਾਈ ਸਫ਼ਾਈ ਵਿਵਸਥਾ ਦੀ ਸ਼ਲਾਘਾ ਵੀ ਕੀਤੀ।ਡਾ.ਲਖਵੀਰ ਸਿੰਘ ਹੁਣਾ ਨੇ ਦੱਸਿਆ ਕਿ ਜਿਹੜੀਆਂ ਵਸਤੂਆਂ ਦੇ ਸੈਂਪਲ ਲਏ ਗਏ ਹਨ। ਉਸ ਬਾਰੇ ਤਾਂ ਨਤੀਜਾ ਆਉਣ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ।