ਸ਼ਰਾਬ ਫੈਕਟਰੀ ਦੇ ਵਿਰੋਧ ’ਚ ਵਿਆਹ ਤੋਂ ਪਹਿਲਾਂ ਲਾੜ੍ਹਾ ਬੈਠਿਆ ਧਰਨੇ ’ਤੇ
ਫਾਜ਼ਿਲਕਾ: ਸ਼ਰਾਬ ਫੈਕਟਰੀ ਨੂੰ ਬੰਦ ਕਰਾਉਣ ਦੇ ਲਈ ਪਿਛਲੇ ਬਾਰਾਂ ਦਿਨਾਂ ਤੋਂ ਅਬੋਹਰ ਹਲਕੇ ਦੇ ਪਿੰਡ ਹੀਰਾਂ ਵਾਲੀ ’ਚ ਧਰਨਾ ਨਿਰੰਤਰ ਚੱਲ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਪਿਛਲੇ ਤਿੰਨ ਦਿਨ ਤੋਂ ਪਹਿਲਾਂ ਇੱਕ ਬਜ਼ੁਰਗ ਜੋੜੇ ਨੇ ਵੀ ਮਰਨ ਵਰਤ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸ਼ਰਾਬ ਫੈਕਟਰੀ ਬੰਦ ਨਹੀਂ ਹੋਵੇਗੀ। ਉਨ੍ਹਾਂ ਦਾ ਧਰਨਾ ਜਾਰੀ ਰਹੇਗਾ ਚਾਹੇ ਇੱਥੇ ਉਨ੍ਹਾਂ ਦੀ ਮੌਤ ਕਿਉਂ ਨਾ ਹੋ ਜਾਏ। ਇਹ ਧਰਨਾ ਵੀ ਕਿਸਾਨ ਅੰਦੋਲਨ ਵਾਂਗੂੰ ਦਿਨੋਂ ਦਿਨ ਜੋਰ ਫੜ੍ਹ ਰਿਹਾ ਹੈ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋ ਰਹੀ ਹੈ, ਜਿਸ ਦੇ ਚੱਲਦਿਆਂ ਇਕ ਲਾੜ੍ਹਾ ਇਸ ਧਰਨੇ ’ਚ ਸ਼ਾਮਲ ਹੋਇਆ ਅਤੇ ਸਰਕਾਰ ਦੁਆਰਾ ਇਸ ਫੈਕਟਰੀ ਨੂੰ ਜਲਦ ਤੋਂ ਜਲਦ ਬੰਦ ਕੀਤੇ ਜਾਣ ਦੀ ਮੰਗ ਕੀਤੀ।