ਗੱਡੀਆਂ 'ਤੇ ਕਿਸਾਨੀ ਝੰਡੇ ਲਾ ਕੇ ਲਾੜੀ ਵਿਆਹੁਣ ਆਇਆ ਐੱਨ.ਆਰ.ਆਈ. ਲਾੜਾ - wedding
ਹੁਸ਼ਿਆਰਪੁਰ: ਕਿਸਾਨੀ ਸੰਘਰਸ਼ 'ਚ ਪਰਵਾਸੀ ਭਾਰਤੀਆਂ ਵੀ ਹਰ ਸੰਭਵ ਯੋਗਦਾਨ ਪਾ ਰਹੇ ਹਨ ਉਸਦੇ ਦੇ ਤਹਿਤ ਹੁਸ਼ਿਆਰਪੁਰ ਵਿੱਚ ਐੱਨ ਆਰ ਆਈ ਲਾੜਾ ਆਪਣੀਆਂ ਗੱਡੀਆਂ 'ਤੇ ਕਿਸਾਨੀ ਝੰਡੇ ਲਾ ਕੇ ਲਾੜੀ ਨੂੰ ਵਿਆਹੁਣ ਆਇਆ। ਇਸ ਸਬੰਧੀ ਲਾੜੇ ਤੇ ਉਸ ਦੇ ਪਿਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਕ ਪਾਸੇ ਜਿਥੇ ਉਨ੍ਹਾਂ ਨੂੰ ਵਿਆਹ ਦੀ ਖੁਸ਼ੀ ਹੈ ਉਥੇ ਹੀ ਐਨੀ ਠੰਢ 'ਚ ਦਿੱਲੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਿਆਂ ਤੇ ਡਟੇ ਕਿਸਾਨਾਂ ਲਈ ਦੁੱਖ ਵੀ ਹੋ ਰਿਹਾ ਹੈ ਕਿਉਂਕਿ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦਾ ਖਮਿਆਜ਼ਾ ਅੱਜ ਸਭ ਤੋਂ ਵੱਧ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।