ਪਿਤਾ ਵੱਲੋਂ ਪੈਸੇ ਨਾ ਦੇਣ 'ਤੇ ਲੜਕੀ ਨੇ ਚੁੱਕਿਆ ਇਹ ਕਦਮ ! - ਪੋਸਟਮਾਰਟਮ
ਜਲੰਧਰ: ਜ਼ਿਲ੍ਹੇ ਦੇ ਅਮਨ ਨਗਰ ਵਿਖੇ ਸ਼ਾਮ ਇੱਕ 22 ਸਾਲਾ ਲੜਕੀ ਦੇ ਮਹਿਜ਼ ਇਸ ਲਈ ਪੱਖੇ ਨਾਲ ਫੰਦਾ ਲਗਾ ਕੇ ਖੁਦਕੁਸ਼ੀ (Suicide) ਕਰ ਲਈ ਹੈ ਜਾਣਕਾਰੀ ਅਨੁਸਾਰ ਲੜਕੀ ਦੇ ਪਿਤਾ ਨੇ ਲੜਕੀ ਨੂੰ ਘੁੰਮਣ ਜਾਣ ਲਈ ਪੈਸੇ ਨਹੀਂ ਦਿੱਤੇ ਸਨ। ਜਿਸ ਕਰਕੇ ਮੁਸਕਾਨ ਨਾਂ ਦੀ ਲੜਕੀ ਇਸ ਗੱਲ 'ਤੇ ਲੜਕੀ ਇੰਨਾ ਗੁੱਸੇ ਹੋ ਗਈ ਕਿ ਉਸ ਨੇ ਆਪਣੇ ਕਮਰੇ ਵਿੱਚ ਫਾਹ ਲੈਕੇ ਕੇ ਖੁਦਕੁਸ਼ੀ (Suicide) ਕਰ ਲਈ ਹੈ। ਉਧਰ ਪੁਲਿਸ ਮੁਤਾਬਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ (Civil Hospital) ਭੇਜ ਦਿੱਤਾ ਗਿਆ। ਉਸ ਦੇ ਘਰ ਵਾਲਿਆਂ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।