ਬਜਟ 2021-22 ਨਾਲ ਲੋਕਾਂ ਨੂੰ ਮਿਲੇਗਾ ਲਾਭ: ਅਰਥਸ਼ਾਸਤਰ ਮਾਹਰ - ਸਿਹਤ ਸੁਵਿਧਾਵਾਂ
ਜਲੰਧਰ:ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਬਜਟ ਪੇਸ਼ ਕੀਤਾ ਗਿਆ। ਇਸ ਬਜਟ ਦੌਰਾਨ ਆਮ ਲੋਕਾਂ ਲਈ ਕੀ ਕੁੱਝ ਖ਼ਾਸ ਰਿਹਾ। ਇਸ ਬਾਰੇ ਈਟੀਵੀ ਭਾਰਤ ਦੀ ਟੀਮ ਆਰਥਸ਼ਾਸਤਰ ਮਾਹਰਾਂ ਨਾਲ ਗੱਲਬਾਤ ਕੀਤੀ। ਆਪਣੇ ਵਿਚਾਰ ਸਾਂਝੇ ਕਰਦਿਆਂ ਅਰਥਸ਼ਾਸਤਰ ਮਾਹਰ ਸੁਰਿੰਦਰ ਆਨੰਦ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮਜ਼ਦੂਰ ਵਰਗ ਤੋਂ ਲੈ ਕੇ ਵੱਡੇ-ਵੱਡੇ ਉਦਯੋਗਪਤਿਆਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਸਮੇਂ 'ਚ ਵੀ ਕਈ ਲੋਕ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਬਜਟ 2021-22 ਨੂੰ ਲੈ ਕੇ ਆਮ ਲੋਕਾਂ ਨੂੰ ਕਈ ਉਮੀਦਾਂ ਸਨ।ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਬਜਟ ਨਾਲ ਆਗਮੀ ਸਮੇਂ 'ਚ ਲੋਕਾਂ ਨੂੰ ਲਾਭ ਹੋਵੇਗਾ।ਕਿਉਂਕਿ ਇਸ ਬਜਟ 'ਚ ਇਨਫ਼ਰਾਸਟ੍ਰਕਚਰ ਡੈਵਲਪਮੈਂਟ ਤੇ ਸਿਹਤ ਸੁਵਿਧਾਵਾਂ ਦਾ ਖ਼ਾਸ ਜ਼ਿਕਰ ਕੀਤਾ ਗਿਆ ਹੈ। ਇਸ ਨਾਲ ਆਉਣ ਵਾਲੇ ਸਮੇਂ 'ਚ ਸਿੱਧੇ ਤੌਰ 'ਤੇ ਆਮ ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦਾ ਵਿਕਾਸ ਹੋਵੇਗਾ ਇਨਫ਼ਰਾਸਟ੍ਰਕਚਰ ਡੈਵਲਪਮੈਂਟ 'ਚ ਵਾਧਾ ਹੋਵੇਗਾ ਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲੇਗਾ। ਇਸ ਨਾਲ ਬੇਰੁਜ਼ਗਾਰੀ ਖ਼ਤਮ ਹੋਵੇਗੀ।