ਗੁਰਦੁਆਰਾ ਭਾਈ ਤਾਰੂ ਸਿੰਘ ਪੂਹਲਾ ਨੂੰ ਅੰਮ੍ਰਿਤਸਰ ਨਾਲ ਜੋੜਦੀ ਸੜਕ ਦਾ ਰੱਖਿਆ ਗਿਆ ਨੀਂਹ ਪੱਥਰ - ਪਿੰਡ ਪੂਹਲਾ
ਤਰਨ ਤਾਰਨ: ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਦੇ ਜਨਮ ਅਸਥਾਨ ਪਿੰਡ ਪੂਹਲਾ ਤੋਂ ਹਾਈਵੇਅ ਅੰਮ੍ਰਿਤਸਰ ਰੋੜ ਨਾਲ ਜੋੜਦੀ ਸੜਕ ਵਿਚਾਲੇ ਲੱਘਦੀ ਡਰੇਨ ਦੇ ਪੁਲ ਬਣਾੳੇਣ ਦੀ ਕਾਫੀ ਲੱਮੇ ਸਮੇਂ ਤੋ ਮੰਗ ਕੀਤੀ ਜਾ ਰਹੀ ਸੀ। ਇਸੇ ਸੜਕ ਦਾ ਐਮ.ਐਲ.ਏ ਸੁਖਪਾਲ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸ਼ੁੱਕਰਵਾਰ ਨੂੰ ਰਸਮੀ ਨੀਂਹ ਪੱਥਰ ਰੱਖਿਆ। ਐਮ.ਐਲ.ਏ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਇਹ ਕੰਮ 300 ਸਾਲਾ ਸ਼ਤਾਬਦੀ ਸਮਾਗਮਾ ਤੋਂ ਪਹਿਲਾਂ ਕਰਵਾਉਣਾ ਸੀ ਪਰ ਕੋਰੋਨਾ ਕਰਕੇ ਲੇਟ ਹੋ ਗਿਆ। ਐਮ.ਐਲ.ਏ ਸੁਖਪਾਲ ਸਿੰਘ ਭੁੱਲਰ ਵੱਲੋ ਕੰਮ ਦੀ ਸੁਰੂਆਤ ਲਈ ਸਵਾ ਲੱਖ ਰੁਪਏ ਨਗਦ ਰਾਸ਼ੀ ਦਿਤੀ ਗਈ।