ਸਹੁਰੇ ਘਰ ਆ ਕੇ ਜਵਾਈ ਨੇ ਲਗਾਈ ਖੁਦ ਨੂੰ ਅੱਗ - ਬਾਹਰ ਖੁਦ ਨੂੰ ਅੱਗ ਲਗਾ ਲਈ
ਅੰਮ੍ਰਿਤਸਰ: ਥਾਣਾ ਕੋਟ ਖਾਲਸਾ ਅਧੀਨ ਪੈਂਦੇ ਆਦਰਸ਼ ਨਗਰ 'ਚ ਇੱਕ ਜਵਾਈ ਵਲੋਂ ਆਪਣੇ ਸਹੁਰੇ ਘਰ ਖੁਦ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਪੁਲਿਸ ਵਲੋਂ ਹਸਪਤਾਲ ਦਾਖਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਸਬੰਧੀ ਪੀੜ੍ਹਤ ਦੀ ਸੱਸ ਦਾ ਕਹਿਣਾ ਕਿ ਉਨ੍ਹਾਂ ਦੀ ਧੀ ਜਲੰਧਰ ਵਿਆਹੀ ਹੈ ਅਤੇ ਉਸਦਾ ਪਤੀ ਧੀ ਨੂੰ ਲੈਣ ਆਇਆ ਸੀ। ਉਨ੍ਹਾਂ ਦਾ ਕਹਿਣਾ ਕਿ ਜਦੋਂ ਉਸ ਰਸੋਈ 'ਚ ਰੋਟੀ ਬਣਾ ਰਹੀ ਸੀ ਤਾਂ ਜਵਾਈ ਵਲੋਂ ਬਾਹਰ ਖੁਦ ਨੂੰ ਅੱਗ ਲਗਾ ਲਈ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।