ਤੇਜ਼ ਰਫਤਾਰ ਕਾਰ ਨੇ ਇੱਕ ਬੇਕਸੂਰ ਦੀ ਲਈ ਜਾਨ - jalandhar raod accident
ਅੰਮ੍ਰਿਤਸਰ ਦੇ ਫੋਕਲ ਪੁਆਇੰਟ ਬਾਈਪਾਸ ਦੇ ਕੋਲ ਸਬਜ਼ੀ ਮੰਡੀ ਦੇ ਬਾਹਰ ਤੇਜ਼ ਰਫ਼ਤਾਰ ਆਲਟੋ ਕਾਰ ਨੇ ਇੱਕ ਵਿਅਕਤੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਰਾਮ ਨੈਨ ਨੇ ਦੱਸਿਆ ਕਿ ਉਹ ਆਪਣੇ ਕੇਲੇ ਦੀ ਰੇਹੜੀ ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਖੜ੍ਹਾ ਸੀ ਤੇ ਅਚਾਨਕ ਇੱਖ ਤੇਜ਼ ਰਫ਼ਤਾਰ ਆਲਟੋ ਕਾਰ ਨੇ ਉਸ ਨੂੰ ਟੱਕਰ ਮਾਰੀ ਗੱਡੀ ਦਿੱਤੀ। ਰਾਮ ਨੇ ਕਿਹਾ ਕਿ ਕਾਰ ਦੀ ਰਫਤਾਰ ਇੰਨੀ ਸੀ ਕਿ ਰੇਹੜੀ ਵਾਲੇ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰਾਮਸ਼ਰਨ ਪੁੱਤਰ ਛੇਦੀ ਰਾਮ ਨਿਵਾਸੀ ਸੰਜੇ ਗਾਂਧੀ ਨਗਰ ਦੇ ਰੂਪ ਵਿਚ ਹੋਈ ਹੈ। ਫੋਕਲ ਪੁਆਇੰਟ ਚੌਕੀ ਦੀ ਪੁਲਿਸ ਨੇ ਕਾਰ ਚਾਲਕ ਗੁਰਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਬਿਲਗਾ ਨੂੰ ਮੌਕੇ ਵਾਰਦਾਤ ਤੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਲਟੋ ਗੱਡੀ ਦੀ ਰਫ਼ਤਾਰ ਏਨੀ ਕੁ ਸੀ ਕਿ ਨਾਲ ਦੀ ਸਬਜ਼ੀ ਦੀ ਰੇਹੜੀਆਂ ਨੂੰ ਟੱਕਰ ਮਾਰਦੀ ਹੋਈ ਉਹ ਖੜ੍ਹੇ ਵਿਅਕਤੀ ਦੇ ਵਿੱਚ ਜਾ ਟਕਰਾਈ ਜਿਸ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ।