ਕਿਸਾਨਾਂ ਨੂੰ ਲੱਗੀ ਭਾਜਪਾ ਆਗੂ ਦੇ ਜਲੰਧਰ ਆਉਣ ਦੀ ਭਿਣਕ, ਤਿੰਨ ਘੰਟੇ ਕੀਤਾ ਪ੍ਰਦਰਸ਼ਨ - Punjab BJP senior leader Shweta Malik
ਜਲੰਧਰ: ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਨੂੰ ਘੇਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਜਲੰਧਰ ਵਿੱਚ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸ਼ਵੇਤ ਮਲਿਕ ਦੇ ਪਹੁੰਚਣ ਦੀ ਭਿਣਕ ਕਿਸਾਨਾਂ ਨੂੰ ਲੱਗ ਗਈ। ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬੈਨਰ ਹੇਠ ਕਿਸਾਨ ਇਕੱਠੇ ਹੋ ਕੇ ਕੰਪਨੀ ਬਾਗ ਚੌਕ ਪਹੁੰਚੇ ਅਤੇ ਧਰਨਾ ਪ੍ਰਦਰਸ਼ਨ ਕਰਦਿਆਂ ਸ਼ਵੇਤ ਮਲਿਕ ਦਾ ਪੁਤਲਾ ਸਾੜਿਆ ਅਤੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਗਾਏ।