ਕਿਸਾਨੀ ਝੰਡਾ ਲਾ ਕੇ ਟਰੈਕਟਰ 'ਤੇ ਬਰਾਤ ਲੈ ਕੇ ਨਿਕਲਿਆ ਲਾੜਾ - ਕਿਸਾਨ ਅੰਦੋਲਨ
ਰੂਪਨਗਰ: ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਇੱਕ ਪਾਸੇ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਧਰਨੇ ਦੇ ਰਹੇ ਨੇ ਉਥੇ ਹੀ ਹੁਣ ਕਿਸਾਨੀ ਸੰਘਰਸ਼ ਦਾ ਰੰਗ ਵਿਆਹਾਂ ਵਿੱਚ ਵੀ ਦਿਖਣ ਲੱਗ ਗਿਆ ਹੈ। ਨੂਰਪੁਰ ਬੇਦੀ ਦੇ ਪਿੰਡ ਭੈਣੀ 'ਚ ਇੱਕ ਨੌਜਵਾਨ ਮਹਿੰਦਰ ਸਿੰਘ ਕਿਸਾਨੀ ਝੰਡਾ ਲਾ ਬਰਾਤ ਚੜ੍ਹਿਆ ਤੇ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ। ਨੌਜਵਾਨ ਮਹਿੰਦਰ ਸਿੰਘ ਟਰੈਕਟਰ ’ਤੇ ਹੀ ਕਿਸਾਨੀ ਝੰਡਾ ਲਾਕੇ ਪਿੰਡ ਗਨੂਰਾ 'ਚ ਆਪਣੀ ਲਾੜੀ ਨੂੰ ਵਿਆਉਣ ਗਿਆ। ਇਸ ਮੌਕੇ ਬਰਾਤ 'ਚ ਸ਼ਾਮਲ ਹੋਏ ਲੋਕਾਂ ਨੇ ਕੇਂਦਰ ਸਰਕਾਰ ਕੋਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।