ਮੁਸਲਮਾਨ ਨੌਜਵਾਨਾਂ ਨੇ ਸਾਬਤ ਕੀਤੀ ਭਾਈਚਾਰੇ ਦੀ ਮਿਸਾਲ - ਗੁਰੂ ਨਾਨਕ ਦੇਵ ਜੀ
ਨੌਜਵਾਨਾਂ ਨੇ ਕਿਹਾ ਕਿ ਸਾਡੇ ਪੀਰਾਂ, ਨਬੀਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਰਾਹ ਤੇ ਉਹ ਉਨ੍ਹੇ ਸਮੇਂ ਤੱਕ ਚੱਲਣਗੇ ਜਦੋਂ ਤੱਕ ਜ਼ਿੰਦਗੀ ਰਹੇਗੀ। ਜਾਣਕਾਰੀ ਲਈ ਦੱਸ ਦਈਏ ਕਿ ਇਹ ਨੌਜਵਾਨ ਕਿਸੇ ਅਮੀਰ ਤਬਕੇ ਨਾਲ ਸਬੰਧ ਨਹੀਂ ਰੱਖਦੇ ਹਨ ਸਗੋਂ ਇਹ ਛੋਟੀਆਂ-ਮੋਟੀਆਂ ਨੌਕਰੀਆਂ ਕਰਨ ਵਾਲੇ ਆਮ ਨੌਜਵਾਨ ਹਨ ਪਰ ਜੋ ਇਹ ਕਰ ਰਹੇ ਹਨ ਉਹੀ ਇਨ੍ਹਾਂ ਨੂੰ ਸਭ ਤੋਂ ਅਮੀਰ ਅਤੇ ਖ਼ਾਸ ਇਨਸਾਨ ਬਣਾ ਰਿਹਾ ਹੈ।