ਰੇਲ ਗੱਡੀ ਦੀ ਚਪੇਟ 'ਚ ਆਇਆ ਬਜ਼ੁਰਗ - elderly man was hit by a train
ਸਰਹਿੰਦ: ਲੰਘੇ ਦਿਨੀਂ ਸਰਹਿੰਦ ਜੰਕਸ਼ਨ ਦੇ ਨੇੜੇ ਰੇਲ ਗੱਡੀ ਦੀ ਲਪੇਟ ਵਿੱਚ ਆ ਕੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਸੁਸ਼ੀਲ ਕੁਮਾਰ(62) ਵਾਸੀ ਸਰਹਿੰਦ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਫਲਾਈਓਵਰ ਕੋਲ ਰੇਲ ਗੱਡੀ ਦੀ ਚਪੇਟ ਵਿੱਚ ਆਏ ਇੱਕ ਵਿਅਕਤੀ ਲਾਸ਼ ਮਿਲੀ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਮੁਤਾਬਰ ਮ੍ਰਿਤਕ ਵਿਅਕਤੀ ਸਵੇਰ ਵੇਲੇ ਸੈਰ ਕਰਨ ਲਈ ਜਾਂਦੇ ਸਨ ਉਸ ਦੌਰਾਨ ਹੀ ਉਹ ਰੇਲ ਗੱਡੀ ਦੀ ਚਪੇਟ ਵਿੱਚ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਰਿਵਾਰ ਵਾਲਿਆਂ ਦੇ ਬਿਆਨ ਉੱਪਰ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਮਗਰੋਂ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।