ਅੰਮ੍ਰਿਤਸਰ ਵਿੱਚ ਗਰਜੇ ਕਿਸਾਨ, ਕੇਂਦਰ ਸਰਕਾਰ ਦਾ ਫੂਕਿਆ ਪੁਤਲਾ - ਕਿਸਾਨ ਜਥੇਬੰਦੀਆਂ
ਅੰਮ੍ਰਿਤਸਰ: ਅੰਮ੍ਰਿਤਸਰ ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਹਾਲ ਗੇਟ ਦੇ ਬਾਹਰ ਕੇਂਦਰ ਸਰਕਾਰ ਦਾ ਪੁਤਲਾ ਫੂਕ ਰੋਸ ਮੁਜ਼ਾਹਰਾ ਕਰਦਿਆਂ ਨਾਹਰੇਬਾਜੀ ਕੀਤੀ ਗਈ, ਰੋਸ਼ ਮਾਰਚ ਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਦੇਵ ਸਿੰਘ ਸਿਰਸਾ ਨੇ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਮੁਨਕਰ ਹੋ ਚੁੱਕੀ ਹੈ, ਐਮਐਸਪੀ ਦਾ ਗ੍ਰੰਟੀ ਕਨੂੰਨ ਬਣਾਇਆ ਜਾਵੇ, ਪਰਾਲ਼ੀ ਸਾੜਨ ਦੀਆਂ ਧਾਰਾਵਾਂ ਵਿੱਚੋਂ ਕਿਸਾਨ ਮਜ਼ਦੂਰਾਂ ਨੂੰ ਬਾਹਰ ਰੱਖਿਆਂ ਜਾਵੇਂ ਅਤੇ ਇਸ ਕਾਨੂੰਨ ਦੀ ਧਾਰਾ 14-ਤੇ 15 ਨੂੰ ਖਤਮ ਕੀਤਾ ਜਾਵੇ। ਬਿਜਲੀ ਸੋਧ ਬਿੱਲ 2020 ਨੂੰ ਰੱਦ ਕੀਤਾਂ ਜਾਵੇੇੇ। ਲਖੀਮਪੁਰ ਖੀਰੀ ਦੇ ਦੋਸ਼ੀ ਅਜੇ ਮਿਸ਼ਰਾ ਨੂੰ ਕੈਬਨਿਟ ਵਿਚੋਂ ਬਾਰਖਾਸ ਕੀਤਾਂ ਜਾਵੇ ਤੇ ਕਨੂੰਨ ਦੀ ਧਾਰਾ 1208 ਵਿੱਚ ਫੜ ਕੇ ਜੇਲ ਵਿਚ ਸੁੱਟਿਆ ਜਾਵੇ।ਦੇਸ਼ ਭਰ ਵਿੱਚ ਕਿਸਾਨ ਤੇ ਮਜ਼ਦੂਰਾਂ ਦੇ ਪਰਚੇ ਰੱਦ ਕੀਤੇ ਜਾਣ ਅਤੇ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮਾਫ ਕੀਤਾ ਜਾਵੇ।