ਸੰਗਰੂਰ ’ਚ ਵੀ ਦਿੱਤਾ ਦਿਖਾਈ ਭਾਰਤ ਬੰਦ ਦਾ ਅਸਰ, ਸ਼ਹਿਰ ਦੇ ਬਜ਼ਾਰ ਰਹੇ ਸੁੰਨਸਾਨ - deserted
ਸੰਗਰੂਰ: ਬੀਤ੍ਹੇ ਦਿਨ ਖੇਤੀਬਾੜੀ ਕਾਨੂੰਨ ਲਹਿਰ ਲਈ ਭਾਰਤ ਬੰਦ ਦਾ ਐਲਾਨ ਸੀ, ਜਿਸ ਦੌਰਾਨ "ਭਾਰਤ ਬੰਦ" ਦਾ ਅਸਰ ਸੰਗਰੂਰ ਵਿੱਚ ਵੇਖਿਆ ਗਿਆ।ਸੰਗਰੂਰ ਦੀਆਂ ਤਸਵੀਰਾਂ ਸਾਹਮਣੇ ਆਈਆ ਨੇ ਜਿਥੇ ਮਾਰਕੀਟ ਉਜਾੜ ਹੈ ਤੇ ਦੁਕਾਨਾਂ ਨੂੰ ਤਾਲੇ ਲੱਗੇ ਹੋਏ ਦਿਖਾਈ ਦਿੱਤੇ। ਸਾਰੇ ਰਾਸ਼ਟਰੀ ਰਾਜਮਾਰਗਾਂ ਨੂੰ ਕਿਸਾਨਾਂ ਦੀ ਤਰਫੋਂ ਰੇਲਵੇ ਟਰੈਕ ਤੱਕ ਜਾਮ ਕਰ ਦਿੱਤਾ ਗਿਆ। ਕਿਸਾਨ ਧਰਨੇ ’ਚ ਸ਼ਾਮਲ ਬੱਚੇ ਨੇ ਦੱਸਿਆ, “ਮੈਂ ਆਪਣੇ ਪਿਤਾ ਨਾਲ ਪਿਛਲੇ ਕਈ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋ ਰਿਹਾ ਹਾਂ ਪਰ ਮੈਂ ਇਹ ਤਸਵੀਰ ਨਾਲ ਲਿਆਇਆ ਹਾਂ ਕਿ ਸਾਡੇ ਬਜ਼ੁਰਗ ਕਿਸਾਨ ਜੋ ਦਿੱਲੀ ਗਏ ਹਨ, ਉਨ੍ਹਾਂ 'ਤੇ ਲਾਠੀਆਂ ਚਲਾਈਆਂ ਗਈਆਂ, ਜੋ ਕਿ ਨਿੰੰਦਣਯੋਗ ਹੈ।