ਪੰਜਾਬ

punjab

ETV Bharat / videos

ਪੰਜਾਬ 'ਚ ਪਹਿਲਾਂ ਆਈ ਮਾਨਸੂਨ ਚਿੰਤਾ ਦਾ ਵੱਡਾ ਵਿਸ਼ਾ

By

Published : Jun 16, 2021, 2:34 PM IST

ਲੁਧਿਆਣਾ: ਪੰਜਾਬ ਵਿੱਚ ਮੌਨਸੂਨ ਨੇ ਬੀਤੇ ਸਾਲਾਂ ਨਾਲੋਂ ਇਸ ਸਾਲ ਕਾਫੀ ਪਹਿਲਾਂ ਦਸਤਕ ਦੇ ਦਿੱਤੀ ਹੈ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਮੌਨਸੂਨ ਅੰਮ੍ਰਿਤਸਰ ਤੋਂ ਦਾਖ਼ਲ ਹੋ ਚੁੱਕਾ ਹੈ ਅਤੇ 20 ਸਾਲ ਬਾਅਦ ਅਜਿਹਾ ਹੋਇਆ ਹੈ ਕਿ 18 ਦਿਨ ਪਹਿਲਾਂ ਹੀ ਮੌਨਸੂਨ ਆ ਗਿਆ ਹੋਵੇ ਇਸ ਤੋਂ ਪਹਿਲਾਂ ਸਾਲ 2008 ਦੇਸ਼ ਵਿੱਚ ਮੌਨਸੂਨ 16 ਜੂਨ ਨੂੰ ਆ ਗਿਆ ਸੀ। ਪਰ ਇਸ ਸਾਲ 14 ਪੰਜ ਜੂਨ ਨੂੰ ਹੀ ਮੌਨਸੂਨ ਨੇ ਦਸਤਕ ਦਿੱਤੀ ਹੈ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੌਨਸੂਨ ਦੀ ਆਮਦ ਪਹਿਲਾਂ ਹੋਣੀ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਵਿੱਚ ਮੌਨਸੂਨ ਦਾ ਸਮਾਂ ਵਧਦਾ ਜਾ ਰਿਹਾ ਹੈ ਹਾਲਾਂਕਿ ਮੌਨਸੂਨ ਵੱਧ ਸਮਾਂ ਪੰਜਾਬ ਚ ਰਹਿੰਦਾ ਹੈ ਪਰ ਬਰਸਾਤ ਲੋੜ ਮੁਤਾਬਿਕ ਨਹੀਂ ਹੁੰਦੀ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਇਸ ਸਾਲ ਮੌਨਸੂਨ ਦੀ ਪਹਿਲਾ ਆਮਦ ਹੋਣ ਕਰਕੇ ਕਈ ਇਲਾਕਿਆਂ ਵਿਚ ਬਾਰਿਸ਼ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਦੇ ਵਿੱਚ ਜੋ ਵੱਡੀ ਤਬਦੀਲੀ ਆਈ ਹੈ ਉਸ ਦਾ ਅਸਰ ਹੁਣ ਵਿਖਾਈ ਦੇਣ ਲੱਗਾ ਹੈ।ਇਹ ਕਿਸਾਨਾਂ ਲਈ ਲਾਹੇਵੰਦ ਹੈ ਪਰ ਆਮ ਨਾਲੋਂ ਪੰਜਾਬ ਵਿੱਚ ਹੁਣ ਘੱਟ ਬਾਰਿਸ਼ਾਂ ਹੋ ਰਹੀ ਹੈ।

ABOUT THE AUTHOR

...view details