ਪਿੰਡ ਅਭੁਨ ਦੀ ਵਿਵਾਦਤ 44 ਏਕੜ ਜ਼ਮੀਨ ਦੀ 17 ਲੱਖ 'ਚ ਹੋਈ ਬੋਲੀ - 44 acre land dispute solve
ਫ਼ਾਜ਼ਿਲਕਾ: ਪਿੰਡ ਅਭੁਨ ਦੀ ਵਿਵਾਦਾਂ 'ਚ ਘਿਰੀ 44 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਲਗਾਤਾਰ ਪੰਜ ਵਾਰ ਰੱਦ ਹੋਣ ਤੋਂ ਬਾਅਦ ਵੀਰਵਾਰ ਨੂੰ ਨੇਪਰ੍ਹੇ ਚੜ੍ਹ ਗਈ। ਪੰਚਾਇਤੀ ਵਿਭਾਗ ਦੇ ਡੀਡੀਪੀਓ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਬਿਨਾਂ ਬੋਲੀ ਦੇ ਜ਼ਮੀਨ ਦੇ ਦਿੱਤੀ ਸੀ, ਜਿਸ ਨੂੰ ਵਿਭਾਗ ਨੇ ਰੱਦ ਕਰ ਦਿੱਤਾ ਸੀ। ਵੀਰਵਾਰ ਨੂੰ ਬੋਲੀ ਲਈ ਦੋ ਪਾਰਟੀਆਂ ਹਾਜ਼ਰ ਹੋਈਆਂ। ਇਹ ਬੋਲੀ 13,50,000 ਰੁਪਏ ਤੋਂ ਸ਼ੁਰੂ ਹੋ ਕੇ 17,10,000 ਤੱਕ ਪੁੱਜੀ ਪਰ ਮੌਕੇ 'ਤੇ ਵੱਧ ਬੋਲੀ ਲਾਉਣ ਵਾਲੀ ਪਾਰਟੀ ਰਕਮ ਜਮ੍ਹਾਂ ਕਰਵਾਉਣ ਤੋਂ ਅਸਮਰੱਥ ਰਹੀ, ਜਿਸ ਕਾਰਨ ਪਿੰਡ ਦੀ ਪੰਚਾਇਤੀ ਜ਼ਮੀਨ 44 ਏਕੜ 17 ਲੱਖ ਰੁਪਏ ਜਮਾਂ ਕਰਵਾਉਣ ਵਾਲੀ ਦੂਜੀ ਪਾਰਟੀ ਨੂੰ ਠੇਕਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਵਲ ਵਿਭਾਗ ਨਾਲ ਗੱਲਬਾਤ ਕਰਕੇ ਜ਼ਮੀਨ ਠੇਕੇ ਉੱਤੇ ਲੈਣ ਵਾਲੀ ਪਾਰਟੀ ਨੂੰ ਛੇਤੀ ਕਬਜ਼ਾ ਦਿਵਾਇਆ ਜਾਵੇਗਾ।