ਘਰੇਲੂ ਔਰਤਾਂ ਦੀ ਮੰਗ, ਸਾਡਾ ਕਰਜ਼ਾ ਕੀਤਾ ਜਾਵੇ ਮੁਆਫ਼ - ਬਠਿੰਡਾ
ਬਠਿੰਡਾ: ਸੂਬੇ ਅੰਦਰ ਨਿੱਜੀ ਫਾਇਨਾਂਸ ਕੰਪਨੀਆਂ ਵੱਲੋਂ ਘਰੇਲੂ ਔਰਤਾਂ ਨੂੰ ਕਰਜ਼ਾ ਦੇ ਕੇ ਆਪਣਾ ਵਪਾਰ ਵਧਾਇਆ ਗਿਆ ਅਤੇ ਹੁਣ ਕੋਰੋਨਾ ਵਾਇਰਸ ਕਰ ਕੇ ਲੱਗੇ ਲੌਕਡਾਊਨ ਵਿੱਚ ਬੰਦ ਵਪਾਰ ਹੋਣ ਕਾਰਨ ਔਰਤਾਂ ਵੱਲੋਂ ਭਰੀਆਂ ਜਾਂਦੀਆਂ ਕਿਸ਼ਤਾਂ ਮੋੜਨ ਵਿੱਚ ਅਸਮਰੱਥ ਹੋ ਚੁੱਕੀਆਂ ਹਨ। ਜਿਸ ਦੇ ਚੱਲਦਿਆਂ ਕੰਪਨੀ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਕਰਜ਼ ਧਾਰੀ ਔਰਤਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਰੋਸ ਵਜੋਂ ਐਤਵਾਰ ਨੂੰ ਜ਼ਿਲ੍ਹਾ ਬਠਿੰਡਾ ਦੀਆਂ ਸੈਂਕੜੇ ਔਰਤਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰ ਕੇ ਮੰਗ ਕੀਤੀ ਕਿ ਉੱਕਤ ਕੰਪਨੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।