ਪਿੰਡ ਮੂਲੇ ਚੱਕ ਵੱਲੋਂ ਠੀਕਰੀ ਪਹਿਰਾ ਲਗਾਉਣ ਦਾ ਫ਼ੈਸਲਾ - ਕੋਰੋਨਾ ਵਾਇਰਸ
ਅੰਮ੍ਰਿਤਸਰ: ਦੇਸ਼ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਲੈ ਕੇ ਜਿੱਥੇ ਸਰਕਾਰਾਂ ਵੱਖ-ਵੱਖ ਫ਼ੈਸਲੇ ਲੈ ਰਹੀਆਂ ਹਨ। ਨਾਲ ਹੀ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਉਨ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਦੱਸ ਦਈਏ ਕਿ ਸ਼ਹਿਰਾਂ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਪਿੰਡਾਂ ਚ ਵੀ ਫੈਲਣ ਲੱਗਾ ਹੈ ਜਿਸ ਦੇ ਚੱਲਦੇ ਪਿੰਡਾਂ ਵੱਲੋਂ ਵੀ ਇੱਕ ਵਾਰ ਫਿਰ ਤੋਂ ਠੀਕਰੀ ਪਹਿਰਾ ਲਗਾਉਣ ਦੀ ਪਹਿਲਕਦਮੀ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸਐਚਓ ਰਾਜਵਿੰਦਰ ਕੌਰ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋੜ ਪੈਣ ’ਤੇ ਪੁਲਿਸ ਪ੍ਰਸ਼ਾਸਨ ਉਨ੍ਹਾਂ ਵੱਲੋਂ ਸਹਿਯੋਗ ਮੁਹੱਈਆ ਕਰਵਾਏਗਾ।