ਬੀਐਸਐਫ ਦਾ ਦਾਇਰਾ ਵਧਾਉਣ ਦਾ ਫੈਸਲਾ ਕੇਂਦਰ ਵਲੋਂ ਗ਼ਲਤ ਢੰਗ ਨਾਲ ਲਿਆ ਗਿਆ-ਓਪੀ ਸੋਨੀ - gurdaspur
ਗੁਰਦਾਸਪੁਰ: ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਗੁਰਦਾਸਪੁਰ ਦੇ ਕਸਬਾ ਧਿਆਨਪੁਰ ਨੇੜੇ ਇਕ ਧਾਰਮਿਕ ਸਥਲ ਵਿਖੇ ਨਤਮਸਤਕ ਹੋਣ ਪਹੁੰਚੇ। ਉਥੇ ਹੀ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਬੀਤੇ ਸਮੇਂ ਜੋ ਸਰਹੱਦੀ ਖੇਤਰਾਂ 'ਚ ਬੀਐਸਐਫ ਦਾ ਦਾਇਰਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਵਧਾਉਣ ਦਾ ਫੈਸਲਾ ਗ਼ਲਤ ਢੰਗ ਨਾਲ ਲਿਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਫੈਸਲਾ ਉਹਨਾਂ ਦੀ ਸੂਬਾ ਸਰਕਾਰ ਨੂੰ ਦੱਸੇ ਅਤੇ ਪੁੱਛੇ ਬਿਨਾਂ ਕੇਂਦਰ ਸਰਕਾਰ ਵਲੋਂ ਲਿਆ ਗਿਆ ਹੈ। ਜਦਕਿ ਉਹ ਗ਼ਲਤ ਹੈ ਅਤੇ ਪੰਜਾਬ ਪੁਲਿਸ ਦੇ ਅਧਿਕਾਰ ਘੱਟ ਕੀਤੇ ਜਾ ਰਹੇ ਹਨ।