ਘੋੜੇ ਦੇ ਬੇਕਾਬੂ ਹੋਣ ਨਾਲ ਗਈ ਇੱਕ ਵਿਅਕਤੀ ਦੀ ਜਾਨ - ਮ੍ਰਿਤਕ ਵਿਅਕਤੀ ਆਪਣੀ ਡਿਊਟੀ ਜਾ ਰਿਹਾ
ਜਲੰਧਰ: ਜਲੰਧਰ ਦੀ ਬਸਤੀ ਸ਼ੇਖ ਅੱਡਾ ਚੌਂਕ 'ਚ ਰੇਹੜਾ ਗੱਡੀ ਦਾ ਟਾਇਰ ਫੱਟਣ ਕਾਰਨ ਬੇਕਾਬੂ ਹੋਇਆ ਘੋੜਾ ਕੋਲੋਂ ਐਕਟਿਵਾ 'ਤੇ ਲੰਘ ਰਹੇ ਵਿਅਕਤੀ 'ਤੇ ਜਾ ਚੜਿਆ। ਜਿਸ ਕਾਰਨ ਉਕਤ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮ੍ਰਿਤਕ ਵਿਅਕਤੀ ਆਪਣੀ ਡਿਊਟੀ ਜਾ ਰਿਹਾ ਸੀ। ਮ੍ਰਿਤਕ ਦੀ ਪਹਿਚਾਣ ਤਰਸੇਮ ਲਾਲ ਮੋਹਨ ਨਗਰ ਵਜੋਂ ਹੋਈ ਹੈ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਬਣਦੀ ਕਾਰਵਾਈ ਹੋਵੇਗੀ ਉਸ ਨੂੰ ਅਮਲ 'ਚ ਲਿਆਉਂਦਾ ਜਾਵੇਗਾ।