ਪੰਜਾਬ ਦੀ ਧੀ ਨੇ ਰੌਸ਼ਨ ਕੀਤਾ ਪੰਜਾਬ ਦਾ ਨਾਮ - ਅਮ੍ਰਿੰਤਸਰ
ਅਮ੍ਰਿੰਤਸਰ: ਟੋਕਿਓ 'ਚ ਹੋਣ ਜਾ ਰਹੀ ਰਹੀਆਂ ਉਲੰਪਿਕ ਗੇਮਜ਼ ਵਿੱਚ ਹਾਕੀ ਮਹਿਲਾ ਟੀਮ ਵੱਲੋਂ ਪੰਜਾਬ ਦੀ ਇਕਲੌਤੀ ਧੀ ਗੁਰਜੀਤ ਕੌਰ ਖੇਡਣ ਗਈ ਹੈ। ਜਿਸ ਦੇ ਟੀਮ ਵਿੱਚ ਚੁਣੇ ਜਾਣ ਤੇ ਉਸ ਦੇ ਘਰ ਪਿੰਡ ਮਯਾਦੀਆਂ ਕਲਾਂ ਵਿਖੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਧੀ ਆਪਣੇ ਦੇਸ਼ ਲਈ ਇਨਾਮ ਜਿੱਤ ਕੇ ਲਿਆਵੇ।