ਦਮਦਮੀ ਟਕਸਾਲ ਕਰੇਗਾ ਮਹਾਂਰਾਸ਼ਟਰ ਵਸਦੇ ਸਿਕਲੀਗਰ ਭਾਈਚਾਰੇ ਦੀ ਮਦਦ - ਮਹਾਂਰਾਸ਼ਟਰ ਵਸਦੇ ਸਿਕਲੀਗਰ
ਅੰਮ੍ਰਿਤਸਰ: ਮਹਾਰਾਸ਼ਟਰ ਵਿੱਚ ਜਲਗਾਓਂ ਦੇ ਸਿਕਲੀਗਰ ਸਿੱਖਾਂ ਦੇ ਹਾਲਾਤ ਕਾਫੀ ਬਦ ਤੋਂ ਬਦਤਰ ਹੋਏ ਪਏ ਹਨ, ਲੇਕਿਨ ਹੁਣ ਸਿੱਖ ਜਥੇਬੰਦੀਆਂ ਵੱਲੋਂ ਉਥੇ ਪਹੁੰਚ ਕੇ ਉਨ੍ਹਾਂ ਦੀ ਸਾਰ ਲਈ ਜਾ ਰਹੀ ਹੈ। ਬੀਤੇ ਸਾਲ ਦੀ ਗੱਲ ਕੀਤੀ ਜ਼ਬਤ ਕੋਰੋਨਾ ਵਾਇਰਸ ਕਈ ਸਿੱਖ ਜਥੇਬੰਦੀਆਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਨਹੀਂ ਪਹੁੰਚ ਪਾਈਆਂ ਸਨ, ਲੇਕਿਨ ਇਸ ਵਾਰ ਦਮਦਮੀ ਟਕਸਾਲ ਦਾ ਕਹਿਣਾ ਹੈ ਕਿ ਉਹ ਉੱਥੇ ਪਹੁੰਚ ਕੇ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾਵਾਇਰਸ ਦੀ ਬਿਮਾਰੀ ਦੇ ਕਰਕੇ ਪਿਛਲਾ ਸਾਲ ਉੱਥੇ ਨਹੀਂ ਪਹੁੰਚ ਸਕੇ, ਲੇਕਿਨ ਇਸ ਵਾਰ ਜੋ ਵੀ ਜ਼ਰੂਰਤ ਸਿਕਲੀਗਰ ਭਰਾਵਾਂ ਨੂੰ ਹੋਵੇਗੀ ਉਨ੍ਹਾਂ ਦੀ ਹਰ ਜ਼ਰੂਰ ਪੂਰੀ ਕੀਤੀ ਜਾਵੇਗੀ।