ਨਾਜਾਇਜ਼ ਕਬਜ਼ਾ ਕਰਨ ਵਾਲਿਆਂ 'ਤੇ ਚੱਲਿਆ ਨਿਗਮ ਦਾ ਪੀਲਾ ਪੰਜਾ
ਜਲੰਧਰ: ਇੱਥੋਂ ਦੇ ਕਾਜ਼ੀ ਮੰਡੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਸਰਕਾਰੀ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਸੀ ਇੰਪਰੂਵਮੈਂਟ ਟਰੱਸਟ ਕਾਜ਼ੀ ਮੰਡੀ ਦੇ ਕਬਜ਼ਾਧਾਰੀਆਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਬਾਅਦ ਦੁਪਹਿਰ ਜ਼ਿਮੀਂ ਉੱਤੇ ਕਈ ਦਰਸ਼ਕ ਪਹਿਲੇ ਮਨਾਏ ਗਏ। ਮਕਾਨਾਂ ਨੂੰ ਟਰੱਸਟ ਨੇ ਗਿਰਾਣਾ ਸ਼ੁਰੂ ਕਰ ਦਿੱਤਾ ਹੈ ਅਤੇ ਮੰਗਲਵਾਰ ਨੂੰ ਵੀ ਇਹ ਕਾਰਵਾਈ ਜਾਰੀ ਰਹੇਗੀ। ਕਾਜ਼ੀ ਮੰਡੀ ਦੇ ਕੌਂਸਲਰ ਪਲੀ ਸਵਾਮੀ ਨੇ ਦੱਸਿਆ ਕਿ ਉਹ ਇਲਾਕਾ ਵਿਧਾਇਕ ਰਾਜਿੰਦਰ ਬੇਰੀ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਲੋਕਾਂ ਜੋ ਇੱਥੇ ਰਹਿੰਦੇ ਸੀ ਉਨ੍ਹਾਂ ਨੂੰ ਦੋ-ਦੋ ਮਰਲੇ ਦੇ ਪਲਾਟ ਦਿੱਤੇ ਹਨ ਅਤੇ ਜਲਦ ਹੀ ਜਦ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਸ ਸੜਕ ਦਾ ਕੰਮ ਕਰਵਾ ਕੇ ਇਸ ਸੜਕ ਨੂੰ ਮੇਨ ਹਾਈਵੇ ਦੇ ਨਾਲ ਜੋੜਿਆ ਜਾਵੇਗਾ।