ਸਿਹਤ ਵਿਭਾਗ ਵੱਲੋਂ ਨਾਕੇ 'ਤੇ ਕੀਤਾ ਜਾ ਰਿਹਾ ਲੋਕਾਂ ਦਾ ਕੋਰੋਨਾ ਟੈਸਟ
ਜਲੰਧਰ: ਇੱਥੋਂ ਦੇ ਕਸਬਾ ਫਿਲੌਰ ਦੇ ਜੀਟੀ ਰੋਡ ਹਾਈਵੇ ਉੱਤੇ ਸਿਹਤ ਵਿਭਾਗ ਵੱਲੋਂ ਨਾਕਾ ਲਗਾ ਕੇ ਰਾਹਗੀਰਾਂ ਅਤੇ ਬੱਸਾਂ ਦੀਆਂ ਸਵਾਰਿਆਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਮੁਤਾਬਕ ਸਰਦੀਆਂ ਵਿੱਚ ਕੋਰੋਨਾ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ ਜਿਸ ਦੇ ਚੱਲਦਿਆਂ ਇਹ ਟੈਸਟ ਕੀਤੇ ਜਾ ਰਹੇ ਹਨ। ਡਾਕਟਰ ਸੁਨੀਲ ਨੇ ਕਿਹਾ ਕਿ ਉਹ ਰੋਜ਼ਾਨਾ 100 ਤੋਂ 200 ਲੋਕਾਂ ਦਾ ਕੋਰੋਨਾ ਟੈਸਟ ਕਰ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਵੀ ਕਈ ਲੋਕ ਕੋਰੋਨਾ ਪੌਜ਼ੀਟਿਵ ਵੀ ਪਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਦੂਸਰੀ ਲਹਿਰ ਨੂੰ ਰੋਕਣ ਲਈ ਅਤੇ ਕੋਰੋਨਾ ਵਾਇਰਸ ਦਾ ਪ੍ਰਭਾਵ ਘਟਾਉਣ ਲਈ ਹਰ ਰੋਜ਼ ਉਹ ਇੱਥੇ ਆ ਕੇ ਹੁਣ ਲੋਕਾਂ ਦੇ ਕੋਰੋਨਾ ਟੈਸਟ ਕਰਨਗੇ।