ਨਗਰ ਨਿਗਮ ਚੋਣਾਂ: ਅੰਮ੍ਰਿਤਸਰ ਵਾਰਡ ਨੰ. 37 ਤੋਂ ਕਾਂਗਰਸ ਨੇ ਮਾਰੀ ਬਾਜ਼ੀ - ਕਾਂਗਰਸੀ ਉਮੀਦਵਾਰ
ਅੰਮ੍ਰਿਤਸਰ: ਅੰਮ੍ਰਿਤਸਰ 'ਚ ਵਾਰਡ ਨੰਬਰ 37 'ਚ ਕਾਂਗਰਸੀ ਉਮੀਦਵਾਰ ਨੂੰ ਜਿੱਤ ਪ੍ਰਾਪਤ ਹੋਈ ਹੈ। ਇਸਦੇ ਨਾਲ ਹੀ ਮਜੀਠੇ ਹਲਕੇ ਚੋਂ ਜ਼ਿਆਦਾਤਰ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਪਈਆਂ ਹਨ। ਜਿੱਤੇ ਹੋਏ ਉਮੀਦਵਾਰਾਂ ਦਾ ਕਹਿਣਾ ਹੈ ਕਿ ਇਹ ਜਿੱਤ 2022 ਦੀਆਂ ਚੋਣਾਂ ਵੱਲ ਨੂੰ ਜਾਂਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਜਿੱਤ ਕੇ ਇਲਾਕੇ ਵਿੱਚ ਰਹਿੰਦੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ।