ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਹਿੱਤ 'ਚ ਸ਼ੁਰੂ ਕੀਤਾ ਸੱਤਿਆਗ੍ਰਹਿ - ਸੱਤਿਆਗ੍ਰਹਿ
ਜਲੰਧਰ: ਜਲੰਧਰ ਵਿਖੇ ਕਾਂਗਰਸੀ ਵਿਧਾਇਕ ਅਤੇ ਕਾਰਜਕਰਤਾਵਾਂ ਨੇ ਇੰਦਰਾ ਗਾਂਧੀ ਦੀ 36ਵੀਂ ਬਰਸੀ ਉੱਤੇ ਕੁਝ ਦੇਰ ਦਾ ਮੌਨ ਵਰਤ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸੰਸਦ ਮੈਂਬਰ ਸੰਤੋਖ ਚੌਧਰੀ ਨੇ ਸਮੂਹ ਦੇਸ਼ਵਾਸੀਆਂ ਨੂੰ ਵਾਲਮੀਕਿ ਜੈਯੰਤੀ ਦੀ ਵਿਧਾਈ ਦਿੰਦੇ ਹੋਏ ਕਿਹਾ ਕਿ ਕੇਂਦਰ ਨੇ ਜਿਹੜੀ ਪੰਜਾਬ ਸੂਬੇ ਦੀ ਪੋਸਟ ਮੈਟਿਕ ਸਕਾਲਰਸ਼ਿਪ ਨੂੰ ਬੰਦ ਕਰ ਦਿੱਤਾ ਸੀ। ਅੱਜ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ 600 ਕਰੋੜ ਦੀ ਬੀ.ਆਰ ਅੰਡੇਦਕਰ ਸਕਾਰਲਸ਼ਿਪ ਨੂੰ ਲਾਂਚ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਸੱਤਿਆਗ੍ਰਹਿ ਸ਼ੁਰੂ ਕੀਤੀ ਹੈ।