JIO ਮੋਬਾਇਲ ਟਾਵਰ ਨੂੰ ਲੈ ਕੇ ਹੋਇਆ ਹੰਗਾਮਾ - ਕਿਸਾਨ
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਵਿੱਚ JIO ਮੋਬਾਇਲ ਟਾਵਰ ਲਗਾਉਣ ਨੂੰ ਲੈ ਕੇ ਹੋਏ ਵਿਵਾਦ ਦਾ ਹੈ। ਜਿਸਦੇ ਚੱਲਦੇ ਇਲਾਕਾ ਨਿਵਾਸੀ ਇੱਕ ਜੁੱਟ ਹੋਏ ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਸਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਟਾਵਰ JIO ਕੰਪਨੀ ਦਾ ਹੋਇਆ ਤਾਂ ਬਿਲਕੁਲ ਵੀ ਨਹੀਂ ਲੱਗਣ ਦਿੱਤਾ ਜਾਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਇਲਾਕਾ ਨਿਵਾਸੀਆਂ ਅਤੇ ਕਿਸਾਨ ਜਥੇਬੰਦੀ ਆਗੂਆ ਦਾ ਕਹਿਣਾ ਸੀ ਕਿ ਇਲਾਕੇ ਵਿੱਚ ਬਿਨਾਂ ਪਰਮਿਸ਼ਨ ਤੋਂ ਮੋਬਾਇਲ ਟਾਵਰ ਲਗਾਇਆ ਜਾ ਰਿਹਾ ਹੈ, ਜਿਸ ਦੀਆਂ ਕਿਰਨਾਂ ਬੱਚਿਆ ਲਈ ਬਹੁਤ ਹੀ ਹਾਨੀਕਾਰਕ ਹਨ ਅਤੇ ਇਹ ਟਾਵਰ ਕਿਸੇ ਵੀ ਹਾਲਤ ਵਿੱਚ ਨਹੀਂ ਲੱਗਣ ਦਿੱਤਾ ਜਾਵੇਗਾ। ਇਸ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆ ਦਾ ਕਹਿਣਾ ਸੀ ਕਿ ਉਹਨਾ ਵੱਲੋਂ ਇਸ ਮੋਬਾਇਲ ਟਾਵਰ ਦੀ ਪ੍ਰਮਿਸ਼ਨ ਦੀ ਜਾਂਚ ਕੀਤੀ ਜਾਵੇਗੀ ਜੇਕਰ ਮਨਜੂਰੀ ਨਾ ਹੋਈ ਤੇ ਇਹ ਟਾਵਰ ਨਹੀਂ ਲੱਗਣ ਦਿੱਤਾ ਜਾਵੇਗਾ।