ਬੁਢਲਾਡਾ ਸ਼ਹਿਰਵਾਸੀਆਂ ਨੇ ਨਗਰ ਕੌਂਸਲ ਖ਼ਿਲਾਫ਼ ਥਾਣੇ ਦਾ ਕੀਤਾ ਘਿਰਾਓ - against the city
ਮਾਨਸਾ: ਬੁਢਲਾਡਾ ਦੇ ਨਾਮਵਰ ਵਕੀਲ ਉਪਰ ਨਗਰ ਕੌਂਸਲ ਦੇ ਈਓ ਵੱਲੋਂ ਪਰਚਾ ਦਰਜ ਕਰਵਾਉਣ ਨੂੰ ਲੈ ਕੇ ਰੋਸ ਵੱਜੋਂ ਅੱਜ ਬੁਢਲਾਡਾ ਸ਼ਹਿਰ ਬੰਦ ਕਰ ਸਮਾਜ ਸੇਵੀ ਤੇ ਰਾਜਨੀਤਕ ਪਾਰਟੀਆਂ ਨੇ ਨਗਰ ਕੌਂਸਲ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਪਿਛਲੇ ਦਿਨੀਂ ਨਗਰ ਕੌਂਸਲ ਈਓ ਵੱਲੋਂ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਹੇਠ ਉੱਘੇ ਵਕੀਲ ’ਤੇ ਉਹਨਾਂ ਦੇ ਪੁੱਤਰਾਂ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮੌਕੇ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਬੁਢਲਾਡਾ ਨਗਰ ਕੌਂਸਲ ਵਿੱਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਜਿਸ ਨੂੰ ਖ਼ਤਮ ਕਰਨ ਲਈ ਵਕੀਲ ਨੇ ਇਸ ਖ਼ਿਲਾਫ਼ ਅਵਾਜ ਚੁੱਕੀ ਸੀ ਜਿਸ ਕਾਰਨ ਉਹਨਾਂ ਖ਼ਿਲਾਫ਼ ਹੀ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਰੱਦ ਕਰਕੇ ਈਓ ਦੀ ਬੇਨਾਮੀ ਜਾਇਦਾਦ ਦੀ ਜਾਂਚ ਕੀਤੀ ਜਾਵੇ।