ਬਠਿੰਡਾ 'ਚ ਕ੍ਰਿਸਮਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ - ਚਰਚ ਦੇ ਪਾਦਰੀ ਵਿਨੋਦ
ਬਠਿੰਡਾ: ਕ੍ਰਿਸਮਸ ਦੇ ਤਿਉਹਾਰ 'ਤੇ ਸ਼ਨੀਵਾਰ ਨੂੰ ਬਠਿੰਡਾ ਵਿੱਚ ਵੱਖ-ਵੱਖ ਥਾਵਾਂ 'ਤੇ ਦੀਪਮਾਲਾ ਅਤੇ ਮੋਮਬੱਤੀਆਂ ਜਗਾਈਆਂ ਗਈਆਂ ਅਤੇ ਕ੍ਰਿਸਮਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਬਠਿੰਡਾ ਦੇ ਪਾਵਰ ਹਾਊਸ ਰੋਡ ਸਥਿੱਤ ਚਰਚ ਵਿੱਚ ਇੱਥੇ ਦੀਪਮਾਲਾ ਕੀਤੀ ਗਈ, ਉੱਥੇ ਛੋਟੇ-ਛੋਟੇ ਬੱਚਿਆਂ ਨੇ ਪ੍ਰਭੂ ਯਸੂ ਮਸੀਹ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ। ਚਰਚ ਦੇ ਪਾਦਰੀ ਵਿਨੋਦ ਨੇ ਦੱਸਿਆ ਕਿ ਇਸ ਦਿਨ ਪ੍ਰਭੂ ਯਿਸੂ ਇਨਸਾਨੀ ਰੂਪ ਧਾਰਨ ਕਰਕੇ ਦੁਨੀਆਂ 'ਤੇ ਆਏ ਸਨ ਅਤੇ ਉਨ੍ਹਾਂ ਵੱਲੋਂ ਬੁਰਾਈਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਸੀ, ਉਨ੍ਹਾਂ ਕਿਹਾ ਕਿ ਪ੍ਰਭੂ ਯਸੂ ਮਸੀਹ ਦੇ ਅਵਤਾਰ ਲੈਣ 'ਤੇ ਅੱਜ ਸਮੁੱਚੇ ਕ੍ਰਿਸਚੀਅਨ ਭਾਈਚਾਰੇ ਵੱਲੋਂ ਇਹ ਦਿਨ ਜੋਸ਼ ਖਰੋਸ਼ ਨਾਲ ਮਨਾਇਆ ਗਿਆ ਅਤੇ ਲੋਕਾਂ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ ਕੀਤੀ।