ਪ੍ਰੀਖਿਆ ਦੇਣ ਆਏ ਬੱਚੇ ਹੋਏ ਪ੍ਰੇਸ਼ਾਨ
ਤਰਨ ਤਾਰਨ: ਜ਼ਿਲ੍ਹੇ ਦੇ ਕਸਬਾ ਭਿੱਖੀਵਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪ੍ਰੀਖਿਆਵਾਂ ਦੇਣ ਲਈ ਬੱਚਿਆਂ ਨੂੰ ਬੁਲਾਇਆ ਗਿਆ। ਵਿਦਿਆਰਥੀਆਂ ਦੇ ਮਾਪਿਆਂ ਨੇ ਆਖਿਆ ਕਿ ਸਵੇਰੇ 8 ਵਜੇ ਦਾ ਸਮਾਂ ਦੇ ਕੇ ਦੁਪਿਹਰ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਵਾਤ ਨਹੀਂ ਪੁੱਛੀ। ਇਸ ਬਾਰੇ ਸਕੂਲ ਅਧਿਆਪਕਾ ਗਰੁਵਿੰਦਰ ਕੌਰ ਨੇ ਦੱਸਿਆ ਕਿ ਸਿਰਫ ਮਾਪਿਆਂ ਨੂੰ ਕਿਹਾ ਗਿਆ ਸੀ ਕਿ ਜਿਨ੍ਹਾਂ ਲੋਕ ਇਨਟਰਨੈੱਟ ਸੀ ਸਹੂਲਤ ਨਹੀਂ ਉਹ ਗੁਰਦੁਆਰੇ ਜਾਂ ਚੌਕੀਦਾਰ ਤੋਂ ਪ੍ਰਸ਼ਨ ਪੱਤਰ ਲੈ ਜਾਣ ਤੇ ਬੱਚਿਆਂ ਦੀਆਂ ਘਰੋਂ ਹੀ ਪ੍ਰੀਖਿਆਵਾਂ ਕਰਵਾ ਕੇ ਭੇਜ ਦੇਣ।