ਡੀਸੀ ਦਫ਼ਤਰ ਦੇ ਬਾਹਰ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਬੱਚਾ ਜ਼ਖ਼ਮੀ - jalandhar update
ਜਲੰਧਰ: ਡੀਸੀ ਦਫ਼ਤਰ ਦੀ ਇਮਾਰਤ ਨਾਲ ਲਟਕਦੀਆਂ ਬਿਜਲੀ ਦੀਆਂ ਤਾਰਾਂ ਕਿਸੇ ਵੱਡੇ ਜਾਨੀ ਨੁਕਸਾਨ ਨੂੰ ਸੱਦਾ ਦੇ ਰਹੀਆਂ ਹਨ। ਸ਼ਨਿਚਰਵਾਰ ਨੂੰ ਮੀਂਹ ਦੌਰਾਨ ਇਨ੍ਹਾਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਮਾਸੂਮ ਬੱਚੇ ਨੂੰ ਕਰੰਟ ਲੱਗ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਬੱਚੇ ਨੂੰ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ। ਬੱਚੇ ਦੇ ਚਾਚਾ ਮਿਸ਼ਰਾ ਅਤੇ ਭਰਾ ਨੇ ਦੱਸਿਆ ਕਿ ਬੱਚਾ ਗੇਟ ਨੰਬਰ 4 ਦੇ ਕੋਲ ਸਥਿਤ ਵੇਰਕਾ ਬੂਥ ਨਜ਼ਦੀਕ ਦੀਵਾਰ ਟੱਪ ਕੇ ਪਲਾਸਟਿਕ ਦੀਆਂ ਬੋਤਲਾਂ ਚੁੱਕਣ ਜਾ ਰਿਹਾ ਸੀ। ਇਸ ਦੌਰਾਨ ਉਸ ਦੇ ਬਾਰਸ਼ ਵਿੱਚ ਭਿੱਜੇ ਹੋਣ ਕਾਰਨ ਕੰਧ ਤੋਂ ਲੰਘ ਰਹੀਆਂ ਤਾਰਾਂ ਵਿੱਚੋਂ ਕਰੰਟ ਲੱਗ ਗਿਆ। ਫਿਲਹਾਲ ਬੱਚੇ ਦੀ ਹਾਲਤ ਦੱਸੀ ਜਾ ਰਹੀ ਹੈ।