ਮਸੀਹ ਭਾਈਚਾਰੇ ਵੱਲੋਂ ਨੌਕਰੀ ਦੀ ਜਗ੍ਹਾ ਮੰਗੀ ਕਬਰਿਸਤਾਨ - ਸਰਕਾਰ ਨੇ ਅਣਗੌਲਿਆ ਕੀਤਾ
ਮਸੀਹੀ ਭਾਈਚਾਰੇ ਵੱਲੋਂ ਕੋਟਕਪੂਰਾ ਵਿੱਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਮਸੀਹੀ ਭਾਈਚਾਰੇ ਰਵਾਨਾ ਹੋਣ ਤੋਂ ਪਹਿਲਾਂ ਬੋਲਦਿਆਂ ਕਿਹਾ ਅਸੀਂ ਆਪਣੀਆਂ ਹੱਕਾਂ ਦੀ ਲੜਾਈ ਲੜਨ ਲਈ ਕੋਟਕਪੂਰਾ ਜਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਸਰਕਾਰ ਨੇ ਮਸੀਹ ਭਾਈਚਾਰੇ ਲਈ ਕੁਝ ਨਹੀਂ ਕੀਤਾ। ਗੱਲ ਕਰੀਏ ਤਾਂ ਕਬਰਿਸਤਾਨਾਂ ਲਈ ਕਿਸੇ ਵੀ ਇਲਾਕੇ ਵਿੱਚ ਵਧੀਆ ਜਾਂ ਢੰਗ ਨਾਲ ਕਬਰਿਸਤਾਨ ਨਹੀਂ ਬਣਿਆ ਹੋਇਆ ਜੇ ਜਿਊਂਦੇ ਜੀਅ ਨਹੀਂ ਕਰ ਸਕਦੇ ਤਾਂ ਮਰਨ ਤੋਂ ਬਾਅਦ ਤਾਂ ਸਾਨੂੰ ਕੋਈ ਕਬਰਿਸਤਾਨ ਚੰਗਾ ਮਿਲ ਸਕੇ ਅਸੀਂ ਸਰਕਾਰ ਤੋਂ ਕਈ ਵਾਰੀ ਮੰਗ ਕੀਤੀ ਹੈ ਕਬਰਿਸਤਾਨ ਦੀ ਜਗ੍ਹਾ ਲਈ ਪਰ ਸਰਕਾਰ ਨੇ ਸਾਨੂੰ ਅਣਗੌਲਿਆ ਕੀਤਾ ਹੈ।