ਚੱਲਦੀ ਕਾਰ ਬਣੀ ਅੱਗ ਦਾ ਭਾਂਬੜ, ਦੇਖੋ ਵੀਡੀਓ
ਫਿਰੋਜ਼ਪੁਰ: ਜ਼ਿਲ੍ਹੇ ਦੇ ਚੌਂਕ ਕਿਲ੍ਹੇ ਵਾਲਾ 'ਚ ਚੱਲਦੀ ਮਾਰੂਤੀ ਕਾਰ ਨੂੰ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਕਾਰ ਸੜ੍ਹਕੇ ਸੁਆਹ ਹੋ ਗਈ। ਇਸ ਦੌਰਾਨ ਚਾਲਕ ਨੇ ਅੱਗ ਬੁਝਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ, ਪਰ ਉਹ ਅੱਗ ਨਾ ਬੁਝਾ ਸਕਿਆ। ਉਥੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪੁੱਜੀਆਂ, ਪਰ ਉਦੋਂ ਤਕ ਕਾਰ ਸੜ੍ਹਕੇ ਸੁਆਹ ਹੋ ਚੁੱਕੀ ਸੀ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।