ਖੜ੍ਹੀ ਕਾਰ ’ਚ ਬੱਸ ਨੇ ਮਾਰੀ ਟੱਕਰ, ਘਟਨਾ ਸੀਸੀਟੀਵੀ ’ਚ ਕੈਦ - ਲਾਡੋਵਾਲੀ ਰੋਡ
ਜਲੰਧਰ: ਲਾਡੋਵਾਲੀ ਰੋਡ ਵਿੱਚ ਇੱਕ ਸੜਕ ਦੁਰਘਟਨਾ ਹੋ ਗਈ। ਇਸ ਹਾਦਸੇ ਵਿੱਚ ਇੱਕ ਖੜ੍ਹੀ ਕਾਰ ਵਿੱਚ ਬੱਸ ਨੇ ਆ ਕੇ ਟੱਕਰ ਮਾਰ ਦਿੱਤੀ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਹਾਲਾਂਕਿ ਇਸ ਘਟਨਾ ਨਾਲ ਕਿਸੇ ਨੂੰ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਨੇ ਦੱਸਿਆ ਕਿ ਖੜ੍ਹੀ ਕਾਰ ਵਿੱਚ ਕਰਤਾਰ ਡਿੱਪੂ ਦੀ ਬੱਸ ਨੇ ਟੱਕਰ ਮਾਰ ਦਿੱਤੀ ਹੈ ਜਿਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।