ਕਿਸਾਨ ਪਰਾਲੀ ਨੂੰ ਨਾ ਲਗਾਉਣ ਅੱਗ: ਖੇਤੀ ਇੰਜੀਨੀਅਰ - ਝੋਨੇ ਦੀ ਪਰਾਲੀ ਨੂੰ ਅੱਗ
ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਝੋਨੇ ਦੀ ਅਗੇਤੀ ਵਾਢੀ ਦੇ ਕਾਰਨ ਇਸ ਦੀ ਪਰਾਲੀ ਨੂੰ ਕਿਸਾਨਾਂ ਵੱਲੋਂ ਅੱਗ ਲਗਾਈ ਜਾ ਰਹੀ ਹੈ। ਇਸ ਬਾਰੇ ਖੇਤੀ ਇੰਜੀਨੀਅਰ ਰਣਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਕੁਝ ਘਟਨਾਵਾਂ ਨੂੰ ਛੱਡ ਕੇ ਜ਼ਿਲ੍ਹੇ ਵਿੱਚ ਹੁਣ ਪਰਾਲੀ ਨੂੰ ਅੱਗ ਨਹੀਂ ਲੱਗ ਰਹੀ। ਖੇਤੀ ਬਾੜੀ ਵਿਭਾਗ ਦੀ ਤਰਫੋਂ, ਇੰਜੀਨੀਅਰ ਰਣਬੀਰ ਸਿੰਘ ਰੰਧਾਵਾ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਪਰਾਲੀ ਨਾ ਸਾੜਨ ਅਤੇ ਉਨ੍ਹਾਂ ਨੂੰ ਵਿਸ਼ੇਸ਼ ਮਸ਼ੀਨਾਂ ਵੀ ਦਿੱਤੀਆਂ ਗਈਆਂ ਹਨ।