ਭਿੱਖੀਵਿੰਡ 'ਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਹੋਈ ਬਰਾਮਦ - ਅੰਮ੍ਰਿਤਸਰ ਰੋਡ ਸਥਿਤ ਪੁਲ ਡਰੇਨ
ਤਰਨ ਤਾਰਨ: ਅੰਮ੍ਰਿਤਸਰ ਰੋਡ ਸਥਿਤ ਪੁਲ ਡਰੇਨ ਦੇ ਨਜ਼ਦੀਕ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਥਾਣਾ ਭਿੱਖੀਵਿੰਡ 'ਚ ਤੈਨਾਤ ਏ.ਐਸ.ਆਈ. ਸੁਖਬੀਰ ਸਿੰਘ ਨੇ ਇਸ ਸੰਬੰਧੀ ਦੱਸਿਆ ਕਿ ਵੀਰਵਾਰ ਸਵੇਰੇ ਕਿਸੇ ਵਿਅਕਤੀ ਨੇ ਫੋਨ ਕੀਤਾ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਗੰਦੇ ਨਾਲੇ ਦੇ ਕਿਨਾਰੇ ਪਈ ਹੈ। ਖਬਰ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।