ਭੇਦਭਰੇ ਹਾਲਾਤਾਂ 'ਚ ਮਿਲੀ ਨੌਜਵਾਨ ਦੀ ਲਾਸ਼ - ਰਣਜੀਤ ਸਿੰਘ ਗਣੇਸ਼ ਵਿਹਾਰ
ਸ੍ਰੀ ਮੁਕਤਸਰ ਸਾਹਿਬ: ਪੰਜਾਬ 'ਚ ਹਰ ਦਿਨ ਕੋਈ ਨਾ ਕੋਈ ਘਟਨਾ ਅਜਿਹੀ ਸਾਹਮਣੇ ਆਉਂਦੀ ਰਹਿੰਦੀ ਹੈ, ਇਸ ਤਰ੍ਹਾਂ ਦਾ ਮਾਮਲਾ ਮਲੋਟ ਵਿੱਚ ਇੱਕ ਭੇਦਭਰੇ ਹਾਲਾਤ 'ਚ ਇਕ ਨੌਜਵਾਨ ਦੀ ਲਾਸ਼ ਮਿਲੀ, ਇਸ ਦੀ ਪਹਿਚਾਣ ਰਣਜੀਤ ਸਿੰਘ ਗਣੇਸ਼ ਵਿਹਾਰ ਮਲੋਟ ਵਜੋਂ ਹੋਈ, ਮ੍ਰਿਤਕ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ। ਜਿਸ ਦੇ ਚਾਰ ਬੱਚੇ ਹਨ। ਉਸ ਦੀ ਪਤਨੀ ਨਿਰਾਜ ਹੋ ਕੇ ਪੇਕੇ ਪਿੰਡ ਚਲੀ ਗਈ ਸੀ। ਉਹ ਆਪਣੇ ਮਾਤਾ ਪਿਤਾ ਕੋਲ ਰਹਿ ਰਿਹਾ ਸੀ, ਸੂਚਨਾ ਮਿਲਣ ਤੇ ਪੁੱਜੇ ਪੁਲਿਸ ਵੱਲੋਂ ਜਾਂਚ ਦੌਰਾਨ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਗਈ।