ਭੇਦਭਰੇ ਹਾਲਾਤ 'ਚ ਗੰਦੇ ਨਾਲੇ ਚੋ ਮਿਲੀ ਨੌਜਵਾਨ ਦੀ ਲਾਸ਼ - Discrimination of youth
ਫਰੀਦਕੋਟ:ਕੋਟਕਪੂਰਾ ਦੇ ਇੱਕ ਨੌਜਵਾਨ ਦੀ ਭੇਦਭਰੇ (Discrimination of youth) ਹਾਲਾਤ ਵਿਚ ਗੰਦੇ ਨਾਲੇ ਵਿਚੋ ਲਾਸ਼ ਮਿਲਣ ਨਾਲ ਆਸ ਪਾਸ ਦੇ ਇਲਾਕੇ ਵਿਚ ਸਨਸਨੀ ਫੈਲ ਗਈ। ਲੋਕਾਂ ਵੱਲੋਂ ਪੁਲਿਸ ਨੂੰ ਸੁਚਿਤ ਕਰਨ ਤੋ ਬਾਅਦ ਪੁਲਿਸ ਨੇ ਲੋਕਾਂ ਦੇ ਸਹਿਯੋਗ ਨਾਲ ਲਾਸ਼ ਨੂੰ ਬਾਹਰ ਕੱਢਿਆ ਗਿਆ। ਜਿਸ ਦੀ ਪਹਿਚਾਣ ਵਕੀਲ ਸਿੰਘ ਨਿਵਾਸੀ ਛੱਜ ਘੜ ਕਲੋਨੀ ਕੋਟਕਪੂਰਾ ਦੇ ਤੋਰ ਤੇ ਹੋਈ।ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਮ ਸੀ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਸੀ।ਜਾਂਚ ਅਧਿਕਾਰੀ ਗੁਰਬਿੰਦਰ ਸਿੰਘ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ (Postmortem) ਤੋਂ ਬਾਅਦ ਪਰਿਵਾਰ ਨੂੰ ਸੌਪਿਆ ਜਾਵੇਗਾ।