ਫਿਲੌਰ ਨੇੜੇ ਖੇਤਾਂ ’ਚ ਮਿਲੀ ਨੌਜਵਾਨ ਦੀ ਲਾਸ਼ - ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਜਲੰਧਰ: ਖੇਤਾਂ ’ਚ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਫ਼ਿਲੌਰ ਦੇ ਥਾਣੇ ’ਚ ਕਿਸੇ ਵਿਅਕਤੀ ਨੇ ਫ਼ੋਨ ’ਤੇ ਇਤਲਾਹ ਦਿੱਤੀ ਕਿ ਪ੍ਰੀਤਮ ਪੈਲਸ ਦੇ ਸਾਹਮਣੇ ਖੇਤਾਂ ’ਚ ਇੱਕ ਨੌਜਵਾਨ ਬੇਹੋਸ਼ੀ ਦਾ ਹਾਲਤ ’ਚ ਡਿੱਗਾ ਪਿਆ ਹੈ, ਜਿਸ ਤੋਂ ਬਾਅਦ ਏਐਸਆਈ ਬਲਜੀਤ ਸਿੰਘ ਨੇ ਮੌਕੇ ’ਤੇ ਜਾ ਕੇ ਤਫ਼ਤੀਸ਼ ਕੀਤੀ। ਪੁਲਿਸ ਦਾ ਅਨੁਮਾਨ ਹੈ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋਈ ਜਾਪਦੀ ਹੈ। ਏਐਸਆਈ ਬਲਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਤੋਂ ਸ਼ਨਾਖਤੀ ਲਈ ਮਿਲੇ ਪਹਿਚਾਣ-ਪੱਤਰ ਦੇ ਆਧਾਰ ’ਤੇ ਉਸਦੇ ਘਰਦਿਆਂ ਨੂੰ ਸੂਚਨਾ ਦਿੱਤੀ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਏਗੀ।