ਭੇਦਭਰੀ ਹਾਲਤ 'ਚ ਖੂਹ ਤੋਂ ਮਿਲੀ ਵਿਅਕਤੀ ਦੀ ਲਾਸ਼ - ਪਿੰਡ ਕੋਕੋਂ
ਹੁਸ਼ਿਆਰਪੁਰ: 40 ਸਾਲਾਂ ਵਿਅਕਤੀ ਦੀ ਲਾਸ਼ ਖੇਤਾਂ ਵਿੱਚ ਟਿਊਬਵੈੱਲ ’ਤੇ ਮਿਲੀ। ਮ੍ਰਿਤਕ ਦੀ ਸ਼ਨਾਖਤ ਕਰਨ ਤੋਂ ਬਾਅਦ ਦੇਹ ਨੂੰ ਪਰਿਵਾਰ ਦੇ ਹਵਾਲੇ ਕੀਤਾ ਗਿਆ। ਮ੍ਰਿਤਕ ਵਿਅਕਤੀ ਪਿੰਡ ਕੋਕੋਂ ਦਾ ਰਹਿਣ ਵਾਲਾ ਹੈ। ਜਿਕਰਯੋਗ ਹੈ ਕਿ ਮ੍ਰਿਤਕ ਸੋਢੀ ਰਾਮ ਦਿਵਾਲੀ ਵਾਲੀ ਰਾਤ ਤੋਂ ਘਰੋਂ ਗਇਬ ਸੀ ਅਤੇ ਭੇਦਭਰੀ ਹਾਲਤ ਵਿੱਚ ਉਸਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਮ੍ਰਿਤਕ ਦੀ ਦੇਹ ਦਾ ਪੋਸਟਮਾਰਟਮ ਕਰਵਾ ਕੇ ਡੈੱਡ ਬਾਡੀ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।