ਭਾਜਪਾ ਆਗੂ ਕਿਸਾਨਾਂ ਨੂੰ ਦੇਖ ਰਫੂਚੱਕਰ - ਪਟਿਆਲਾ
ਪਟਿਆਲਾ: ਪਟਿਆਲਾ ਦੇ ਗੁਰਦੁਆਰਾ ਸ਼੍ਰੀ ਸਿੰਘ ਸਭਾ 'ਚ ਪਹੁੰਚੇ ਭਾਜਪਾ ਆਗੂ ਗੁਰਦੇਵ ਸਿੰਘ ਢਿੱਲੋਂ, ਕਿਸਾਨਾਂ ਨੂੰ ਜਦੋਂ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਵਲੋਂ ਭਾਜਪਾ ਆਗੂ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਜਪਾ ਆਗੂ ਨੂੰ ਜਦੋਂ ਕਿਸਾਨਾਂ ਦੇ ਆਉਣ ਸਬੰਧੀ ਪਤਾ ਚੱਲਿਆ ਤਾਂ ਉਥੋਂ ਜਲਦੀ ਹੀ ਰਫੂਚੱਕਰ ਹੋ ਗਏ। ਕਿਸਾਨਾਂ ਦਾ ਕਹਿਣਾ ਕਿ ਜਦੋਂ ਵੀ ਕੋਈ ਭਾਜਪਾ ਆਗੂ ਪੰਜਾਬ ਆਏਗਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ।