ਬੇਰਾਜ ਪ੍ਰੋਜੈਕਟ ਦਾ ਕਿਸਾਨਾਂ ਨੂੰ ਵੀ ਹੋਵੇਗਾ ਲਾਭ
ਪਠਾਨਕੋਟ: ਸ਼ਾਹਪੁਰਕੰਡੀ 'ਤੇ ਬਣਨ ਵਾਲੇ ਦੋ ਪਾਵਰ ਹਾਊਸਾਂ ਦਾ ਨਿਰਮਾਣ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ 636 ਕਰੋੜ ਰੁਪਏ ਖਰਚ ਕਰਕੇ ਇਸ ਤੋਂ 206 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾਵੇਗਾ। ਇਸ ਦੇ ਨਾਲ ਪੰਜਾਬ ਅਤੇ ਜੰਮੂ ਦੇ ਕਿਸਾਨਾਂ ਨੂੰ ਪਾਣੀ ਦਾ ਕਾਫ਼ੀ ਫਾਇਦਾ ਮਿਲੇਗਾ, ਕਿਉਂਕਿ ਪਹਿਲਾਂ ਰਣਜੀਤ ਸਾਗਰ ਡੈਮ ਤੋਂ ਛੱਡਿਆ ਜਾਣ ਵਾਲਾ ਪਾਣੀ ਪਾਕਿਸਤਾਨ ਨੂੰ ਰਾਵੀ ਦਰਿਆ ਰਸਤੇ ਜਾਂਦਾ ਸੀ ਪਰ ਹੁਣ ਇਸ ਡੈਮ ਦੇ ਬਣਨ ਨਾਲ ਇਹ ਪਾਣੀ ਇੱਥੇ ਹੀ ਸਟੋਰ ਕੀਤਾ ਜਾਵੇਗਾ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਇਸ ਪਾਣੀ ਦਾ ਇਸਤੇਮਾਲ ਹੋਵੇਗਾ। ਸਾਲ 2023 ਤੱਕ ਇਸ ਬੈਰਾਜ ਪ੍ਰੋਜੈਕਟ ਦੇ ਮੁਕੰਮਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
Last Updated : Mar 6, 2021, 12:29 PM IST