ਹੁਣ ਅਸਲ ਦਸਤਾਵੇਜ਼ ਪਾਸਪੋਰਟ ਦਫ਼ਤਰ 'ਚ ਲੈ ਕੇ ਆਉਣ ਦੀ ਨਹੀਂ ਲੋੜ
ਅੰਮ੍ਰਿਤਸਰ: ਅੱਜ ਅਮ੍ਰਿਤਸਰ ਦੇ ਪਾਸਪੋਰਟ ਅਧਿਕਾਰੀ ਬਲਰਾਜ ਕੁਮਾਰ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਹੁਣ ਬਿਨੈਕਾਰ ਨੂੰ ਆਪਣੇ ਅਸਲ ਦਸਤਾਵੇਜ਼ਾਂ ਨੂੰ ਪਾਸਪੋਰਟ ਦਫ਼ਤਰ ਵਿੱਚ ਲਿਆਉਣ ਦੀ ਲੋੜ ਨਹੀਂ ਹੈ। ਹੁਣ ਉਹ ਡੀ.ਜੀਲਾਕਰ ਵਿੱਚ ਅਪਲੌਡ ਕਰਕੇ ਰੱਖ ਸਕਦੇ ਹਨ। ਡੀ.ਜੀਲਾਕਰ ਵਿੱਚ ਦਸਤਾਵੇਜ਼ਾਂ ਦੇ ਹੋਣ ਨਾਲ ਪਾਸਪੋਰਟ ਦਫ਼ਤਰ ਵਿੱਚ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਇੱਕ ਕਾਪੀ ਨਾਲ ਹੀ ਕੰਮ ਹੋ ਜਾਵੇਗਾ। ਇਸ ਲਈ ਸਿਰਫ਼ 13 ਦਸਤਾਵੇਜ਼ ਲੋੜੀਂਦੇ ਹਨ, ਜੋ ਕਿ ਇਸ ਤਰ੍ਹਾਂ ਹਨ; ਡਰਾਈਵਿੰਗ ਲਾਇਸੰਸ, ਪੈਨਸ਼ਨ ਸਰਟੀਫਿਕੇਟ, ਅਧਾਰ ਕਾਰਡ, ਵੋਟਰ ਕਾਰਡ,ਆਰਮ ਲਾਇਸੈਂਸ, ਪੈਨ ਵੈਰੀਫਿਕੇਸ਼ਨ, ਜਨਮ ਪ੍ਰਮਾਣ ਪੱਤਰ, ਮੈਟ੍ਰਿਕ ਸਰਟੀਫਿਕੇਟ, ਰਾਸ਼ਨ ਕਾਰਡ, ਜਾਤੀ ਪ੍ਰਮਾਣ ਪੱਤਰ, ਟੈਲੀਫੋਨ ਬਿਲ,ਮੋਬਾਇਲ ਬਿਲ ਅਤੇ ਇਨਸ਼ੌਰਸ਼ ਪਾਲਿਸੀ।
Last Updated : Feb 20, 2021, 2:22 PM IST