ਚੰਨੀ ਸਰਕਾਰ ਦੇ ਫੈਸਲੇ ਤੋਂ ਬਾਅਦ ਆਮ ਲੋਕਾਂ ਨੇ ਕੀਤੀ ਇਹ ਅਪੀਲ - ਤੇਲ ਕੀਮਤਾਂ
ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵੱਲੋਂ ਦੀਵਾਲੀ (Diwali) ਦੇ ਤਿਉਹਾਰ ਮੌਕੇ ਪੰਜਾਬ ਲੋਕਾਂ ਨੂੰ ਬਿਜਲੀ ਦੇ ਘਟਾਏ ਰੇਟ ਨੂੰ ਲੈ ਕੇ ਪੰਜਾਬ ਤੋਂ ਵੱਖ ਵੱਖ ਤੋਂ ਆਮ ਲੋਕਾਂ ਤੇ ਵਪਾਰੀਆਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵੀ ਆਮ ਲੋਕਾਂ ਦੇ ਸਰਕਾਰ ਦੇ ਫੈਸਲੇ ਨੂੰ ਲੈਕੇ ਪ੍ਰਤੀਕਰਮ ਸਾਹਮਣੇ ਆਏ ਹਨ। ਆਮ ਲੋਕਾਂ ਦੇ ਵੱਲੋਂ ਸਰਕਾਰ ਦੇ ਫੈਸਲੇ ਸਵਾਗਤ ਕੀਤਾ ਹੈ। ਲੋਕਾਂ ਦਾ ਕਹਿਣੈ ਕਿ ਸਰਕਾਰ ਵੱਲੋਂ ਆਮ ਲੋਕਾਂ ਦੇ ਲਈ ਇਹ ਰਾਹਤ ਭਰਿਆ ਫੈਸਲਾ ਲਿਆ ਗਿਆ ਹੈ। ਨਾਲ ਹੀ ਉਨ੍ਹਾਂ ਦੇ ਵੱਲੋਂ ਚੰਨੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸੂਬੇ ਦੇ ਵਿੱਚ ਸਰਕਾਰ ਦੇ ਵੱਲੋਂ ਤੇਲ ਕੀਮਤਾਂ (Oil prices) ਨੂੰ ਵੀ ਕੰਟਰੋਲ ਕਰਨਾ ਚਾਹੀਦਾ ਹੈ ਤਾਂ ਕਿ ਲੋਕ ਇਸ ਸਮੱਸਿਆ ਦੇ ਵਿੱਚੋਂ ਬਾਹਰ ਨਿੱਕਲ ਸਕਣ।