ਅਕਾਲੀ ਦਲ ਇੱਕ ਹੈ ਅਤੇ ਇੱਕ ਹੀ ਰਹੇਗਾ- ਮਨਪ੍ਰੀਤ ਇਆਲੀ - punjab election 2022
ਪਟਿਆਲਾ: ਅਕਾਲੀ ਦਲ ਵੱਲੋਂ ਅਬਜ਼ਰਬਰ ਲਾਏ ਗਏ ਮਨਪ੍ਰੀਤ ਸਿੰਘ ਇਆਲੀ ਨੇ ਪਟਿਆਲਾ ਦੇ ਰੱਖੜਾ ਟੈਕਨੀਕਲ ਕਾਲਜ ਵਿਖੇ ਇੱਕ ਬੈਠਕ ਕੀਤੀ ਗਈ। ਜਿਸ ਵਿੱਚ 2022 ਦੀਆਂ ਆਉਣ ਵਾਲੀਆਂ ਵੋਟਾਂ ਨੂੰ ਲੈ ਕੇ ਕਮਰ ਕੱਸਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਸੱਤ੍ਹਾ ਦੇ ਵਿੱਚ ਸੀ ਉਦੋਂ ਵੀ ਲੋਕਾਂ ਦੇ ਲਈ ਕੰਮ ਕੀਤੇ ਤੇ ਅੱਗੇ ਵੀ ਕਰਦਾ ਰਹੇਗਾ। ਕਾਂਗਰਸ ਅਤੇ ਰਾਜਨੀਤਿਕ ਪਾਰਟੀਆਂ ਮਿਲ ਕੇ ਅਕਾਲੀ ਨੂੰ ਭੰਡਣ ਉੱਤੇ ਲੱਗੇ ਹੋਏ ਹਨ। ਸੁਖਦੇਵ ਸਿੰਘ ਢੀਂਡਸਾ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਇੱਕ ਹੈ ਅਤੇ ਇੱਕ ਹੀ ਰਹੇਗਾ।