...ਜਦੋਂ ਕਿਸ਼ਤਾਂ ਲੈਣ ਬਹੁੜੇ ਏਜੰਟ ਨੂੰ ਔਰਤਾਂ ਨੇ ਬਣਾਇਆ ਬੰਦੀ
ਬਰਨਾਲਾ: ਕਸਬਾ ਭਦੌੜ 'ਚ ਪਿੰਡ ਪੱਤੀ ਦੀਪ ਸਿੰਘ ਵਿਖੇ ਇੱਕ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਨੂੰ ਕਿਸ਼ਤਾਂ ਦੀ ਉਗਰਾਹੀ ਉਦੋਂ ਮਹਿੰਗੀ ਪੈ ਗਈ, ਜਦੋਂ ਔਰਤਾਂ ਨੇ ਕਿਸਾਨਾਂ ਦੀ ਮਦਦ ਨਾਲ ਉਸਨੂੰ ਬੰਦੀ ਬਣਾ ਲਿਆ ਗਿਆ। ਏਜੰਟ ਜਸਵਿੰਦਰ ਸਿੰਘ ਨੂੰ ਕੰਪਨੀ ਦੇ ਉੱਚ ਅਧਿਕਾਰੀਆਂ ਦੇ ਅੱਗੇ ਤੋਂ ਏਜੰਟਾਂ ਨੂੰ ਕਿਸ਼ਤਾਂ ਨਾ ਲੈਣ ਦੇ ਭਰੋਸਾ ਪਿੱਛੋਂ ਤਿੰਨ ਘੰਟਿਆਂ ਬਾਅਦ ਛੱਡਿਆ ਗਿਆ। ਕਿਸਾਨ ਯੂਨੀਅਨ ਦੇ ਆਗੂ ਗੋਰਾ ਸਿੰਘ ਅਰਾਈਂ ਨੇ ਦੱਸਿਆ ਕਿ ਜਿਨ੍ਹਾਂ ਗ਼ਰੀਬ ਔਰਤਾਂ ਨੇ ਪ੍ਰਾਈਵੇਟ ਕੰਪਨੀਆਂ ਤੋਂ ਕਰਜ਼ ਲਿਆ ਹੋਇਆ ਹੈ, ਉਨ੍ਹਾਂ ਦਾ ਹੁਣ ਕੋਰੋਨਾ ਕਾਰਨ ਕੰਮ ਠੱਪ ਪਿਆ ਹੈ, ਪਰ ਕੰਪਨੀਆਂ ਕਿਸ਼ਤਾਂ ਲਈ ਏਜੰਟ ਭੇਜ ਕੇ ਔਰਤਾਂ ਨੂੰ ਜਲੀਲ ਕਰ ਰਹੇ ਹਨ, ਜਿਸ ਕਾਰਨ ਬੁੱਧਵਾਰ ਨੂੰ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਔਰਤਾਂ ਦੇ ਵੀ ਕਰਜ਼ੇ ਮੁਆਫ਼ ਕਰੇ।