ਜਦੋਂ ਪ੍ਰਸ਼ਾਸ਼ਨ ਹੋਇਆ ਲਾਚਾਰ, ਤਾਂ ਡੇਰਾ ਪ੍ਰੇਮੀਆਂ ਨੇ ਲਈ ਸਰਕਾਰੀ ਸਕੂਲ ਦੀ ਸਾਰ - ਸਕੂਲ ’ਚ ਪਾਣੀ ਭਰ
ਮੁਕਤਸਰ ਸਾਹਿਬ: ਜਿੱਥੇ ਸਰਕਾਰੀ ਦਰਬਾਰੇ ਸਕੂਲ ਪ੍ਰਬੰਧਕਾਂ ਦੀ ਫਰਿਆਦ ਨਹੀਂ ਸੁਣੀ ਗਈ, ਉੱਥੇ ਹੀ ਪਿੰਡ ਦੇ ਮੋਹਤਬਰ ਬੰਦਿਆਂ ਨੇ ਵੀ ਸੁਣਵਾਈ ਨਹੀਂ ਕੀਤੀ। ਆਖ਼ਰ ’ਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਸਕੂਲ ਦੀ ਮਦਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਮੈਡਮ ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਬਾਰਿਸ਼ ਮੌਕੇ ਸਕੂਲ ’ਚ ਪਾਣੀ ਭਰ ਜਾਂਦਾ ਸੀ ਅਤੇ ਬੱਚਿਆਂ ਨੂੰ ਦੂਜੀ ਥਾਂ ਕਲਾਸਾ ਲਗਾਉਣੀਆਂ ਪੈਂਦੀਆਂ ਸਨ। ਉਨ੍ਹਾਂ ਦੱਸਿਆਂ ਕਿ ਉਨ੍ਹਾਂ ਨੂੰ ਪਤਾ ਲੱਗਾ ਡੇਰਾ ਸੌਦਾ ਦੇ ਪ੍ਰੇਮੀ ਮਾਨਵਤਾ ਭਲਾਈ ਦੇ ਕਾਰਜ਼ ਕਰਦੇ ਹਨ, ਤਾਂ ਸਮੂਹ ਸਟਾਫ਼ ਨੇ ਲਿਖਤੀ ਅਪੀਲ ਕੀਤੀ, ਇਸ ਉਪਰੰਤ ਡੇਰੇ ਪ੍ਰੇਮੀਆਂ ਨੇ ਸਾਰਾ ਖ਼ਰਚਾ ਚੁੱਕਦਿਆਂ ਮਿੱਟੀ ਦੀ ਭਰਤ ਪਾ ਕੇ ਮਦਦ ਕੀਤੀ।