ਅੰਮ੍ਰਿਤਸਰ ਦੇ ਖਾਲਸਾ ਕਾਲਜ ਦੀ ਕੰਧ ਡਿਗਣ ਨਾਲ ਵਾਪਰਿਆ ਹਾਦਸਾ - ਖਾਲਸਾ ਕਾਲਜ ਦੀ ਦੀਵਾਰ ਡਿੱਗਣ
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਮਾਹਲਾ ਪੁਲਿਸ ਚੌਂਕੀ ਦੇ ਅਧੀਨ ਆਉਦੇ ਖਾਲਸਾ ਕਾਲਜ ਦੀ ਦੀਵਾਰ ਡਿੱਗਣ ਦਾ ਹੈ, ਜਿਸਦੇ ਚਲਦੇ ਨਾਲ ਦੀ ਗਲੀ ਵਿਚ ਲੱਗੇ 4 ਦੇ ਕਰੀਬ ਮੋਟਰ ਸਾਇਕਲ ਅਤੇ ਇਕ ਕਾਰ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਿਆ। ਇਕ ਵਿਅਕਤੀ ਜੋ ਕਿ ਉਥੇ ਧੁੱਪ ਸੇਕ ਰਿਹਾ ਸੀ। ਉਸ ਦੇ ਇੱਟਾਂ ਵੱਜਣ ਕਾਰਨ ਸੱਟਾ ਲੱਗੀਆ ਹਨ। ਜਿਸ ਸੰਬਧੀ ਪੀੜਤ ਹਰਦੀਪ ਅਤੇ ਕਾਰ ਮਾਲਿਕ ਨੇ ਦੱਸਿਆ ਕਿ ਅਸੀਂ ਕਾਲਜ ਪ੍ਰਸ਼ਾਸ਼ਨ ਨੂੰ ਬਹੁਤ ਵਾਰ ਬੇਨਤੀ ਕੀਤੀ ਸੀ ਕਿ ਬਾਰਿਸ਼ ਨਾਲ ਦੀਵਾਰ ਦੀ ਮਿੱਟੀ ਵਗ ਚੁੱਕੀ ਹੈ ਅਤੇ ਕੰਧ ਡਿੱਗਣ ਵਾਲੀ ਹੈ ਪਰ ਉਹਨਾ ਵੱਲੋਂ ਇਸ ਸੰਬਧੀ ਸਮਾਂ ਰਹਿੰਦੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਜਿਸਦੇ ਚੱਲਦੇ ਇਹ ਦੀਵਾਰ ਡਿੱਗਣ ਨਾਲ ਹਰਦੀਪ ਸਿੰਘ ਦੇ ਲੱਕ ਦੇ ਮਣਕੇ ਦੱਬੇ ਗਏ ਹਨ ਅਤੇ ਇਕ ਰੈਡੀਮੇਡ ਦੁਕਾਨ ਦੇ ਮਾਲਕ ਦੀ ਕਾਰ ਅਤੇ ਸਟਾਫ਼ ਦੇ ਮੋਟਰ ਸਾਇਕਲ ਤੱਕ ਕੰਧ ਥੱਲੇ ਆ ਕੇ ਹਾਦਸਾਗ੍ਰਸਤ ਹੋ ਗਏ। ਪੀੜਤ ਵੱਲੋਂ ਕਾਲਜ ਪ੍ਰਸ਼ਾਸ਼ਨ ਪਾਸੋਂ ਮੁਆਵਜਾ ਦੀ ਮੰਗ ਕੀਤੀ ਜਾ ਹੈ।